ਵਾਸ਼ਿੰਗਟਨ: H-1B ਵਰਕ ਵੀਜ਼ੇ ਜਾਰੀ ਕਰਨ ਵਾਲੀ ਅਮਰੀਕੀ ਫੈਡਰਲ ਏਜੰਸੀ ਨੇ ਇਸੇ ਸਾਲ ਅਪ੍ਰੈਲ ਵਿੱਚ ਕੰਪਿਊਟਰ ਵੱਲੋਂ ਲਾਟਰੀ ਸਿਸਟਮ ਰਾਹੀਂ ਨਾ ਚੁਣੀਆਂ ਜਾਣ ਵਾਲੀਆਂ ਅਰਜ਼ੀਆਂ ਨੂੰ ਵਾਪਸ ਕਰ ਦਿੱਤਾ ਹੈ। ਅਮਰੀਕੀ ਨਾਗਰਿਕਤਾ ਤੇ ਪ੍ਰਵਾਸ ਸੇਵਾ (USCIS) ਨੇ ਮੰਗਵਲਾਰ ਨੂੰ ਦੱਸਿਆ ਕਿ ਆਉਣ ਵਾਲੀ ਪਹਿਲੀ ਅਕਤੂਬਰ ਤੋਂ ਵਿੱਤੀ ਵਰ੍ਹੇ 2019 ਲਈ ਚੁਣੀਆਂ ਨਾ ਜਾਣ ਵਾਲੀਆਂ ਸਾਰੀਆਂ ਅਰਜ਼ੀਆਂ ਨੂੰ ਵਾਪਸ ਕਰ ਦਿੱਤਾ ਹੈ।


ਇਸ ਵਾਰ 65,000 H-1B ਵੀਜ਼ਾ ਜਾਰੀ ਕਰਨ ਦਾ ਟੀਚਾ ਸੀ। 20,000 ਲੋਕਾਂ ਨੂੰ ਐਡਵਾਂਸਡ ਡਿਗਰੀ ਕੈਟਾਗਰੀਜ਼ ਲਈ ਅਲਾਟ ਕਰਨ ਦਾ ਟੀਚਾ ਸੀ। ਛੇ ਅਪ੍ਰੈਲ 2018 ਤਕ ਯੂਐਸਸੀਆਈਐਸ ਨੇ H-1B ਵੀਜ਼ਾ ਲਈ ਆਮ ਸ਼੍ਰੇਣੀ ਵਿੱਚ 94,213 ਤੇ ਐਡਵਾਂਸਡ ਸ਼੍ਰੇਣੀ ਵਿੱਚ 95,885 ਅਰਜ਼ੀਆਂ ਪ੍ਰਾਪਤ ਕੀਤੀਆਂ ਸਨ।

ਇਨ੍ਹਾਂ ਅਰਜ਼ੀਆਂ ਦੀ ਛਾਂਟੀ ਕਰਨ ਲਈ ਫੈਡਰਲ ਏਜੰਸੀ ਨੇ ਕੰਪਿਊਟਰਾਈਜ਼ਡ ਡਰਾਅ ਪ੍ਰਣਾਲੀ ਤਿਆਰ ਕੀਤੀ ਸੀ ਜਿਸ ਨਾਲ ਸਫਲ ਬਿਨੈਕਾਰਾਂ ਦੀ ਚੋਣ ਕੀਤੀ ਜਾ ਸਕੇ। ਜਿਹੜੀਆਂ ਅਰਜ਼ੀਆਂ ਚੁਣੀਆਂ ਨਹੀਂ ਜਾ ਸਕਦੀਆਂ ਹੁਣ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਗਿਆ ਹੈ।