10 ਸਾਲ ਦੇ 'ਜਲੰਧਰੀਏ' ਨੇ ਫੁੰਡਿਆ ਦੁਨੀਆ ਦਾ ਸਰਬੋਤਮ ਫ਼ੋਟੋਗ੍ਰਾਫੀ ਐਵਾਰਡ
ਏਬੀਪੀ ਸਾਂਝਾ | 21 Oct 2018 06:04 PM (IST)
ਜਲੰਧਰ: ਸਿਰਫ਼ 10 ਦੀ ਉਮਰ ਵਿੱਚ ਹੀ ਜਲੰਧਰ ਦੇ ਅਰਸ਼ਦੀਪ ਸਿੰਘ ਨੇ ਅਜਿਹਾ ਕਾਰਨਾਮਾ ਕੀਤਾ ਹੈ, ਜਿਸ ਨੂੰ ਕਈ ਲੋਕ ਵਡੇਰੀ ਉਮਰ ਵਿੱਚ ਵੀ ਨਹੀਂ ਕਰ ਸਕਦੇ। ਅਰਸ਼ਦੀਪ ਨੇ 10 ਸਾਲ ਉਮਰ ਵਰਗ ਵਿੱਚ 2018 ਦਾ ਵਾਈਲਡ ਲਾਈਫ਼ ਫ਼ੋਟੋਗ੍ਰਾਫਰ ਆਫ਼ ਦ ਈਅਰ ਸਨਮਾਨ ਜਿੱਤਿਆ ਹੈ। ਅਰਸ਼ਦੀਪ ਨੇ ਇੱਕ ਪਾਈਪ ਵਿੱਚ 'ਪੱਠੇ' ਯਾਨੀ ਕਿ ਬੱਚੇ ਨਾਲ ਬੈਠੇ ਉੱਲੂ ਦੀ ਤਸਵੀਰ ਖਿੱਚੀ ਸੀ, ਜਿਸ ਬਦਲੇ ਉਸ ਨੂੰ ਇਹ ਵੱਕਾਰੀ ਸਨਮਾਨ ਮਿਲਿਆ ਹੈ। ਵਾਈਲਡ ਫ਼ੋਟੋਗ੍ਰਾਫਰ ਆਫ਼ ਦ ਈਅਰ ਦਾ ਮੰਨਣਾ ਹੈ ਕਿ ਆਪਣੀ ਦੇਖਣ-ਪਰਖਣ ਦੀਆਂ ਸਮਰੱਥਾਵਾਂ ਸਦਕਾ ਅਰਸ਼ਦੀਪ ਨੇ ਇਹ ਸੁੰਦਰ ਤਸਵੀਰ ਖਿੱਚੀ। ਵੇਖੋ ਅਰਸ਼ਦੀਪ ਵੱਲੋਂ ਖਿੱਚੀ ਗਈ ਤਸਵੀਰ-