ਨਵੀਂ ਦਿੱਲੀ: ਪੁਲਾੜ ‘ਚ ਲੰਬਾ ਸਮਾਂ ਰਹਿਣ ਤੋਂ ਬਾਅਦ ਕਿਸੇ ਵੀ ਇਨਸਾਨ ਨੂੰ ਕੁਝ ਕੰਮ ਕਰਨ ‘ਚ ਮੁਸ਼ਕਿਲ ਹੋ ਸਕਦੀ ਹੈ। ਪੁਲਾੜ ‘ਚ 197 ਦਿਨ ਬਿਤਾਉਣ ਵਾਲੇ ਯਾਤਰੀ ਏਜੇ ਡਰੂ ਫੀਉਸਟੇਲ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਉਸ ਨੂੰ ਧਰਤੀ ‘ਤੇ ਚਲਣ ‘ਚ ਕੁਝ ਮਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਉਸ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤਟ ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਲੋਕਾਂ ਨੇ ਉਸ ਦੀ ਜਲਦੀ ਬਹਿਤਰੀ ਦੀ ਉਮੀਦ ਜਤਾਈ ਹੈ। ਪੁਲਾੜ ਯਾਤਰੀ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।

ਨਾਸਾ ਮੁਤਾਬਕ ਐਕਸਪੇਡੀਸ਼ਨ 56 ਕਮਾਂਡਰ ਡਰੂ ਫੀਉਸਲੇਟ ਅਤੇ ਫਲਾਈਟ ਇੰਜੀਨੀਅਰ ਰਿੱਕੀ ਅਰਨੋਲਡ ਨੇ ਇਸ ਸਾਲ ਇੰਟਰਨੇਸ਼ਨਲ ਸਪੇਸ ਸਟੇਸ਼ਨ ‘ਚ 6 ਸਪੇਸਵਾਕ ਪੂਰਾ ਕੀਤਾ। ਫੀਉਸਲੇਟ ਨੇ ਪੁਲਾੜ ਸਟੇਸ਼ਨ ‘ਤੇ ਫੀਲਡ ਟੇਸਟ ‘ ਚਹਿੱਸਾ ਲਿਆ ਸੀ। ਜਿਸ ‘ਚ ਉਹ 6 ਮਹੀਨੇ ਤੋਂ ਲੈ ਕੇ ਸਾਲ ਤਕ ਭੌਤਿਕ ਤਬਦੀਲੀਆਂ ਅਤੇ ਪ੍ਰਭਾਵਾਂ ਦਾ ਅਧਿਐਨ ਕਰਨ ਲਈ ਪੁਲਾੜ ‘ਚ ਰਹਿੰਦੇ ਹਨ। ਜਿਨ੍ਹਾਂ ਨੁੰ ਧਰਤੀ ‘ਤੇ ਆਉਣ ਤੋਂ ਬਾਅਦ ਪੂਰੀ ਮੇਡੀਕਲ ਮਦਦ ਮੁਹਈਆ ਕਰਵਾਈ ਜਾਂਦੀ ਹੈ।