ਦਰਅਸਲ, ਟਰੰਪ ਦੇ ਇਸ ਮਤੇ ਦਾ ਅਮਰੀਕੀ ਸੰਸਦ 'ਚ ਵਿਰੋਧੀ ਡੈਮੋਕ੍ਰੇਟਸ ਜੰਮ ਕੇ ਵਿਰੋਧ ਕਰ ਰਹੇ ਹਨ। ਇਸ ਤੋਂ ਬਾਅਦ ਸਰਕਾਰੀ ਵਿਭਾਗਾਂ ਚ ਕੰਮਕਾਜ਼ ਅੰਸ਼ਕ ਤੌਰ 'ਤੇ ਠੱਪ ਹੈ। ਟਰੰਪ ਨੇ ਟਵੀਟ ਕੀਤਾ ਕਿ ਉਹ ਵਾਈਟ ਹਾਊਸ ਚ ਪੂਰੀ ਤਰ੍ਹਾਂ ਇਕੱਲੇ ਸਨ ਤੇ ਅੰਸ਼ਕ ਤੌਰ 'ਤੇ ਠੱਪ ਪਏ ਸਰਕਾਰੀ ਕੰਮਕਾਜ ਨੂੰ ਸ਼ੁਰੂ ਕਰਨ ਲਈ ਡੈਮੋਕ੍ਰੇਟਸ ਦਾ ਗੱਲਬਾਤ ਦੀ ਮੇਜ਼ 'ਤੇ ਆਉਣ ਦਾ ਇੰਤਜ਼ਾਰ ਕਰਦੇ ਰਹੇ।
ਟਰੰਪ ਨੇ ਅਮਰੀਕਾ ਮੈਕਸੀਕੋ ਸਰਹੱਦ 'ਤੇ ਦੀਵਾਰ ਬਣਾਏ ਜਾਣ ਲਈ ਫੰਡਿੰਗ ਦਾ ਮੁੱਦਾ ਚੁੱਕਿਆ ਹੈ ਜਿਸ 'ਤੇ ਕਰੀਬ ਪੰਜ ਅਰਬ ਡਾਲਰ ਖਰਚ ਹੋਵੇਗਾ। ਟਰੰਪ ਦੇ ਇਸ ਫੈਸਲੇ ਦਾ ਸੰਸਦ ਵਿੱਚ ਕਾਫੀ ਵਿਰੋਧ ਹੋਇਆ ਸੀ, ਜਿਸ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਕਾਫੀ ਗਿਰਾਵਟ ਆ ਗਈ ਸੀ, ਜੋ ਸੰਨ 1931 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ।