ਨਵੀਂ ਦਿੱਲੀ: ਇਰਾਨ 'ਚ ਵੱਡਾ ਅੱਤਵਾਦੀ ਹਮਲਾ ਹੋਣ ਦੀ ਖ਼ਬਰ ਹੈ। ਜਿੱਥੇ ਆਰਮੀ ਪਰੇਡ ਨੂੰ ਅੱਤਵਾਦੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ 'ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 24 ਹੋ ਗਈ ਹੈ।





ਜਾਣਕਾਰੀ ਮੁਤਾਬਕ ਹਮਲਾਵਰ ਫ਼ੌਜ ਦੀ ਵਰਦੀ 'ਚ ਹੀ ਸਨ। ਪਰੇਡ ਸਥਾਨ ਦੇ ਕਰੀਬ ਮੌਜੂਦ ਇਕ ਪਾਰਕ ਤੋਂ ਹਮਲਾਵਰਾਂ ਨੇ ਸੈਨਾ 'ਤੇ ਹਮਲਾ ਕੀਤਾ। ਹਮਲੇ 'ਚ ਜ਼ਖਮੀ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਲਗਾਤਾਰ 10 ਮਿੰਟ ਸੈਨਾ 'ਤੇ ਗੋਲੀਆਂ ਚਲਾਉਂਦੇ ਰਹੇ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।