ਮੈਲਬਰਨ: ਆਸਟ੍ਰੇਲੀਆ 'ਚ ਹਾਕੀ ਨੂੰ ਨਵੀਂ ਪੀੜ੍ਹੀ ਦੇ ਪੰਜਾਬੀ ਬੱਚਿਆਂ ਨੂੰ ਨਾਲ ਜੋੜਨ ਦੇ ਉਪਰਾਲੇ ਸਦਕਾ ਪਿਛਲੇ ਸਮੇਂ ਦੌਰਾਨ ਵਿਕਟੋਰੀਆ ਪੁਲਿਸ ਦੇ ਸਹਿਯੌਗ ਨਾਲ ਕਰੇਗੀਬਰਨ ਫਾਲਕਨਸ ਹਾਕੀ ਕਲੱਬ ਦਾ ਗਠਨ ਕੀਤਾ ਗਿਆ ਸੀ। ਜਿਸ ਦੌਰਾਨ ਵਿਕਟੋਰੀਆ ਹਾਕੀ ਸੈਸ਼ਨ ਦੌਰਾਨ ਸੀਨੀਅਰ ਟੀਮ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਕੇ ਵਿਕਟੋਰੀਆ 'ਚ ਹਾਕੀ ਆਪਣੀ ਇੱਕ ਵੱਖਰੀ ਪਛਾਣ ਸਥਾਪਿਤ ਕੀਤੀ ਹੈ।
ਇਸੇ ਲੜੀ ਨੂੰ ਅੱਗੇ ਤੋਰਦਿਆਂ ਕਲੱਬ ਵੱਲਂੋ ਦੀਵਾਲੀ ਕੱਪ ਕਰਵਾਇਆ ਜਾ ਰਿਹਾ ਹੈ ਜੋ ਕਿ 19 ਅਕਤੂਬਰ ਨੂੰ ਕਰੇਗੀਬਰਨ ਦੇ ਹਿਊਮ ਹਾਕੀ ਮੈਦਾਨ ਵਿਖੇ ਵਿਕਟੋਰੀਆ ਪੁਲਿਸ ਅਤੇ ਪੰਜਾਬੀਆਂ ਦੀ ਟੀਮ ਕਰੇਗੀਬਰਨ ਫਾਲਕਨਸ ਦੀਆਂ ਟੀਮਾਂ ਵਿਚਕਾਰ ਹੋਵੇਗਾ।
ਵਧੇਰੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਰਛਪਾਲ ਸਿੰਘ ਨਾਹਲ, ਰਵੀਸ਼ ਸਰਾਂ, ਪਰਮਜੋਤ ਸਿੰਘ, ਹਰਵਿੰਦਰ ਜੀਤ ਸਿੰਘ ਅਤੇ ਤਕਦੀਰ ਸਿੰਘ ਦਿਉਲ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਮੁਕਾਬਲਾ ਦਿਲਚਸਪ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਭਾਈਚਾਰੇ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੈਚ ਦੌਰਾਨ ਗੱਤਕਾ ਅਤੇ ਭੰਗੜੇ ਦਾ ਪ੍ਰਦਰਸ਼ਨ ਵੀ ਕੀਤਾ ਗਿਆ।