Australia Hindu Temple Gets Threat Calls: ਆਸਟ੍ਰੇਲੀਆ ਦੇ ਇੱਕ ਮਸ਼ਹੂਰ ਹਿੰਦੂ ਮੰਦਰ ਨੂੰ ਧਮਕੀ ਭਰੀ ਫ਼ੋਨ ਕਾਲਾਂ ਆਈਆਂ, ਜਿਸ ਵਿੱਚ ਮੰਦਰ ਪ੍ਰਬੰਧਕਾਂ ਨੂੰ ਕਿਹਾ ਗਿਆ ਕਿ ਜੇ ਉਹ 18 ਫਰਵਰੀ ਨੂੰ ਮਹਾਂ ਸ਼ਿਵਰਾਤਰੀ (Maha Shivratri) ਸ਼ਾਂਤੀਪੂਰਵਕ ਮਨਾਉਣਾ ਚਾਹੁੰਦੇ ਹਨ ਤਾਂ ਖਾਲਿਸਤਾਨ ਪੱਖੀ ਨਾਅਰੇ ਲਾਉਣ। ਬ੍ਰਿਸਬੇਨ (Brisbane) ਦੇ ਗਾਇਤਰੀ ਮੰਦਰ  (Gayatri Mandir)  ਨੂੰ ਸ਼ੁੱਕਰਵਾਰ (17 ਫਰਵਰੀ) ਨੂੰ ਇਹ ਧਮਕੀ ਭਰਿਆ ਕਾਲ ਮਿਲਿਆ ਹੈ।


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ 'ਚ 'ਖਾਲਿਸਤਾਨੀ ਸਮਰਥਕਾਂ' ਵੱਲੋਂ ਭਾਰਤ ਵਿਰੋਧੀ ਗਰੈਫਿਟੀ ਬਣਾ ਕੇ ਕਥਿਤ ਤੌਰ 'ਤੇ ਤਿੰਨ ਹਿੰਦੂ ਮੰਦਰਾਂ ਦੀ ਭੰਨਤੋੜ ਕੀਤੀ ਗਈ ਸੀ।


ਆਸਟ੍ਰੇਲੀਆ 'ਚ ਹਿੰਦੂ ਮੰਦਰ ਨੂੰ ਧਮਕੀ


'ਦਿ ਆਸਟ੍ਰੇਲੀਆ ਟੂਡੇ' ਦੀ ਖਬਰ ਮੁਤਾਬਕ ਬ੍ਰਿਸਬੇਨ 'ਚ ਗਾਇਤਰੀ ਮੰਦਰ ਦੇ ਪ੍ਰਧਾਨ ਜੈ ਰਾਮ ਅਤੇ ਉਪ ਪ੍ਰਧਾਨ ਧਰਮੇਸ਼ ਪ੍ਰਸਾਦ ਨੂੰ ਸ਼ੁੱਕਰਵਾਰ ਨੂੰ ਵੱਖ-ਵੱਖ ਫੋਨ ਆਏ। ਫੋਨ ਕਰਨ ਵਾਲੇ ਨੇ ਆਪਣੀ ਪਛਾਣ 'ਗੁਰੂਵਦੇਸ਼ ਸਿੰਘ' ਵਜੋਂ ਕੀਤੀ ਅਤੇ ਹਿੰਦੂ ਭਾਈਚਾਰੇ ਨੂੰ 'ਖਾਲਿਸਤਾਨ ਰਾਏਸ਼ੁਮਾਰੀ' ਦਾ ਸਮਰਥਨ ਕਰਨ ਲਈ ਕਿਹਾ। ਧਮਕੀ ਦੇਣ ਵਾਲੇ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣ ਲਈ ਕਿਹਾ।



ਕੀ ਕਿਹਾ ਧਮਕੀਆਂ ਦੇਣ ਵਾਲੇ ਵਿਅਕਤੀ ਨੇ?


ਮੀਡੀਆ ਰਿਪੋਰਟ ਮੁਤਾਬਕ ਬ੍ਰਿਸਬੇਨ ਦੇ ਗਾਇਤਰੀ ਮੰਦਰ ਦੇ ਪ੍ਰਧਾਨ ਜੈ ਰਾਮ ਨੂੰ ਧਮਕੀ ਦੇਣ ਵਾਲੇ ਵਿਅਕਤੀ ਵੱਲੋਂ ਦਿੱਤੇ ਚਿਤਾਵਨੀ ਸੰਦੇਸ਼ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ, “ਮੇਰੇ ਕੋਲ ਖਾਲਿਸਤਾਨ ਬਾਰੇ ਸੰਦੇਸ਼ ਹੈ। ਜੇ ਤੁਸੀਂ ਮਹਾਸ਼ਿਵਰਾਤਰੀ ਮਨਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਪੁਜਾਰੀ ਨੂੰ ਖਾਲਿਸਤਾਨ ਦਾ ਸਮਰਥਨ ਕਰਨ ਲਈ ਕਹੋ ਅਤੇ ਸਮਾਗਮ ਦੌਰਾਨ ਪੰਜ ਵਾਰ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਾਓ।


ਮੈਲਬੌਰਨ ਵਿੱਚ ਧਮਕੀ


ਦੂਜੇ ਪਾਸੇ ਮੈਲਬੌਰਨ ਦੇ ਕਾਲੀ ਮੰਦਿਰ ਵਿੱਚ ਖ਼ਾਲਿਸਤਾਨੀਆਂ ਵੱਲੋਂ ਮੰਦਰ ਦੇ ਪੁਜਾਰੀ ਨੂੰ ਧਮਕੀਆਂ ਦੇਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਮੰਦਰ ਦੇ ਪੁਜਾਰੀ ਨੂੰ ਕਿਹਾ ਗਿਆ ਹੈ ਕਿ ਉਹ ਮੰਦਰ 'ਚ ਭਜਨ ਅਤੇ ਪੂਜਾ ਬੰਦ ਕਰ ਦੇਣ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ। ਪੁਜਾਰੀ ਅਨੁਸਾਰ ਪੰਜਾਬੀ ਵਿੱਚ ਗੱਲ ਕਰਨ ਵਾਲੇ ਇੱਕ ਵਿਅਕਤੀ ਨੇ ਉਸ ਨੂੰ 4 ਮਾਰਚ ਨੂੰ ਹੋਣ ਵਾਲਾ ਪ੍ਰੋਗਰਾਮ ਰੱਦ ਕਰਨ ਦੀ ਧਮਕੀ ਦਿੱਤੀ। ਜਾਣਕਾਰੀ ਅਨੁਸਾਰ ਇੱਥੇ ਇੱਕ ਗਾਇਕ ਵੱਲੋਂ ਭਜਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ।