ਮੈਲਬਰਨ : ਆਸਟ੍ਰੇਲੀਆ ਸਰਕਾਰ ਦੇਸ਼ ਵਿੱਚ ਰਹਿਣ ਵਾਲੇ ਪਰਵਾਸੀਆਂ ਦੇ ਮਾਪਿਆਂ ਨੂੰ ਪੰਜ ਸਾਲ ਦਾ ਵੀਜ਼ਾ ਦੇਣ ਉਤੇ ਵਿਚਾਰ ਕਰ ਰਹੀ ਹੈ। ਆਸਟਰੇਲੀਆ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਇੱਕ ਅਹਿਮ ਐਲਾਨ ਵਿੱਚ ਪਰਵਾਸੀਆਂ ਦੇ ਮਾਪਿਆਂ ਲਈ ਪੰਜ ਸਾਲ ਤੱਕ ਦੇ ਵੀਜ਼ੇ ਸ਼ੁਰੂ ਕਰਨ ਦੀ ਤਜਵੀਜ਼ ਸਬੰਧੀ 31 ਅਕਤੂਬਰ ਤੱਕ ਵੱਖ ਵੱਖ ਅਹਿਮ ਪੱਖਾਂ ਉੱਤੇ ਸੁਝਾਅ ਮੰਗੇ ਹਨ।
ਜੇਕਰ ਇਸ ਆਸਟ੍ਰੇਲੀਆ ਇਸ ਨਵੀਂ ਨੀਤੀ ਨੂੰ ਲਾਗੂ ਕਰ ਦਿੰਦਾ ਹੈ ਤਾਂ ਇਸ ਨਾਲ ਭਾਰਤੀਆਂ ਨੂੰ ਵੀ ਵੱਡੇ ਪੱਧਰ ਉਤੇ ਫਾਇਦਾ ਮਿਲੇਗਾ।
ਇਸ ਵੀਜ਼ੇ ਦਾ ਫਾਇਦਾ ਸਿਰਫ਼ ਆਸਟਰੇਲੀਆ ਦੇ ਪੱਕੇ ਰਿਹਾਇਸ਼ੀ ਅਤੇ ਨਾਗਰਿਕਾਂ ਦੇ ਮਾਪਿਆਂ ਲਈ ਹੀ ਉਪਲੱਬਧ ਹੋਵੇਗੀ। ਸਹਾਇਕ ਆਵਾਸ ਮੰਤਰੀ ਐਲੈਕਸ ਹੌਕ ਵੱਲੋਂ ਜਾਰੀ ਮੀਡੀਆ ਰਿਪੋਰਟ ਵਿੱਚ ਜੂਨ ਮਹੀਨੇ ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਵੱਲੋਂ ਆਰ ਜ਼ੀ ਸਪੌਂਸਰਡ ਪੇਰੈਂਟਸ ਵੀਜ਼ੇ ਨੂੰ ਪੰਜ ਸਾਲਾ ਕਰਨ ਸਬੰਧੀ ਕੀਤੇ ਵਾਅਦੇ ਉੱਤੇ ਪੂਰਾ ਉਤਰਨ ਦੀ ਵਚਨਬੱਧਤਾ ਦੁਹਰਾਈ ਗਈ ਹੈ।


ਰਿਪੋਰਟ ’ਚ ਕਿਹਾ ਗਿਆ ਹੈ ਕਿ ਅਗਲੇ ਸਾਲ ਮੱਧ ਤੋਂ ਪਰਵਾਸੀ ਪਰਿਵਾਰ ਇਸ ਵੀਜ਼ੇ ਦੀ ਸਹੂਲਤ ਲੈ ਸਕਣਗੇ। ਤਜਵੀਜ਼ ਅਨੁਸਾਰ ਮਾਪਿਆਂ ਨੂੰ ਪੰਜ ਸਾਲਾ ਵੀਜ਼ੇ ਦੌਰਾਨ ਹਰ ਅਠਾਰਾਂ ਮਹੀਨੇ ਬਾਅਦ ਮੁਲਕ ਤੋਂ ਛੇ ਮਹੀਨੇ ਬਾਹਰ ਰਹਿਣਾ ਅਤੇ ਪੱਕੀ ਵੀਜ਼ਾ ਅਰਜ਼ੀ ਲੱਗੀ ਹੋਣ ਦੀ ਮੌਜੂਦਾ ਸ਼ਰਤ ਹਟਾਉਣ ਦੇ ਨਾਲ ਬਜ਼ੁਰਗਾਂ ਦੀ ਸਿਹਤ ਸੰਭਾਲ ਅਤੇ ਸਿਹਤ ਬੀਮੇ ਦਾ ਪੂਰਾ ਖ਼ਰਚ ਸਪਾਂਸਰ ਕਰਨ ਵਾਲੇ ਵਿਅਕਤੀ ਨੂੰ ਸਹਿਣਾ ਹੋਵੇਗਾ।