ਸਿੰਗਾਪੁਰ: ਭਾਰਤੀ ਮੂਲ ਦੇ 65 ਸਾਲਾ ਸਿੰਗਾਪੁਰ ਦੇ ਨਾਗਰਿਕ ਨੂੰ ਪੈਸੇ ਦੇ ਹੇਰਾਫੇਰੀ ਦੇ ਦੋਸ਼ ਵਿੱਚ 20 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਮੂਲ ਦੇ ਐਸ ਕਾਬਲ ਸਵਰਨ ਉੱਤੇ ਦੋਸ਼ ਹੈ ਕਿ ਉਸ ਨੇ ਸਵਿੱਸ ਬੈਂਕ ਵਿੱਚ ਦੋ ਲੱਖ ਡਾਲਰ ਕੱਢਵਾਏ ਤੇ ਅਜਿਹੇ ਵਿਅਕਤੀ ਨੂੰ ਦਿੱਤੇ ਜਿਸ ਨੂੰ ਉਹ ਕਦੇ ਮਿਲਿਆ ਨਹੀਂ ਸੀ। ਐਸ ਕਾਬਲ ਸਵਰਨ ਨੇ ਮੰਨਿਆ ਹੈ ਕਿ ਦੋ ਲੱਖ ਡਾਲਰ ਜੋ ਸਿੰਗਾਪੁਰ ਦੇ 2 ਲੱਖ 46 ਹਜ਼ਾਰ 960 ਡਾਲਰ ਬਣਦੇ ਹਨ, ਨੇ ਉਸ ਨੂੰ 2013 ਵਿੱਚ ਰੋਸ਼ਨ ਸੈਦ ਦੇ ਖਾਤੇ ਵਿੱਚ ਟਰਾਂਸਫ਼ਰ ਕੀਤੇ ਸਨ।
ਮੀਡੀਆ ਅਨੁਸਾਰ ਉਸ ਨੇ ਸਿੰਗਾਪੁਰ ਦੇ ਖਾਤੇ ਵਿੱਚ ਹੀ ਇਹ ਪੈਸਾ ਟਰਾਂਸਫ਼ਰ ਕੀਤਾ ਤੇ ਫਿਰ ਉਸ ਨੇ ਆਪਣੀ ਮਹਿਲਾ ਦੋਸਤ ਦੇ ਕਹਿਣ ਉੱਤੇ ਇਸ ਨੂੰ ਕਿਸੇ ਤੀਜੀ ਧਿਰ ਨੂੰ ਦੇ ਦਿੱਤਾ। ਜਾਂਚ ਦੌਰਾਨ ਪਾਇਆ ਗਿਆ ਕਿ ਇਹ ਪੂਰਾ ਸਵਿਸ ਬੈਂਕ ਤੋਂ ਪੈਸਾ ਸਿੰਗਾਪੁਰ ਟਰਾਂਸਫ਼ਰ ਕੀਤਾ ਗਿਆ ਪਰ ਪੈਸਾ ਗਿਆ ਕਿੱਥੇ ਇਹ ਪਤਾ ਨਹੀਂ।
ਕਾਬਲ ਸਵਰਨ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਪੈਸਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਨਾਲ ਹੀ ਉਨ੍ਹਾਂ ਮੰਨਿਆ ਕਿ ਟਰਾਂਸਫ਼ਰ ਕੀਤਾ ਗਿਆ ਪੈਸਾ ਉਨ੍ਹਾਂ ਨੇ ਬੈਂਕਾਕ ਵਿੱਚ ਆਪਣੇ ਬੱਚਿਆ ਉੱਤੇ ਖ਼ਰਚ ਕੀਤਾ। ਸਿੰਗਾਪੁਰ ਦੀ ਅਦਾਲਤ ਕਾਬਲ ਸਵਰਨ ਵੱਲੋਂ ਦਿੱਤੀਆਂ ਦਲੀਲਾਂ ਨਾਲ ਸਹਿਮਤ ਨਹੀਂ ਹੋਈ ਅੰਤ ਉਸ ਨੂੰ 20 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾ ਦਿੱਤੀ।