1...ਉੜੀ ਹਮਲੇ ਤੋਂ ਬਾਅਦ ਭਾਰਤ ਦੀ ਸਖ਼ਤੀ ਤੋਂ ਪਾਕਿਸਤਾਨ ਡਰ ਗਿਆ ਹੈ। ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਹਾਮਿਦ ਮੀਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਵੀਰਵਾਰ ਰਾਤ ਇਸਲਾਮਾਬਾਦ ਦੇ ਆਸਮਾਨ ਵਿੱਚ F-16 ਜਹਾਜ਼ ਉੱਡਦੇ ਦੇਖੇ। ਇਹ ਘਟਨਾ ਰਾਤ 10.20 ਵਜੇ ਦੀ ਹੈ। ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਹਾਮਿਦ ਮੀਰ ਨੇ ਦੱਸਿਆ ਕਿ ਅਚਾਨਕ ਲੜਾਕੂ ਜਹਾਜ਼ਾਂ ਦੇ ਇਸ ਤਰ੍ਹਾਂ ਉਡਾਣ ਭਰਨ ਕਾਰਨ ਲੋਕ ਦਹਿਸ਼ਤ ‘ਚ ਆ ਗਏ।
2….ਪਾਕਿਸਤਾਨ ਨੇ ਪੀ.ਓ.ਕੇ. ਵਿੱਚ ਅੱਤਵਾਦੀ ਕੈਂਪਾਂ ਦੇ ਟਿਕਾਣੇ ਬਦਲ ਦਿੱਤੇ ਹਨ। ਸੂਤਰਾਂ ਮੁਤਾਬਕ ਪਾਕਿਸਤਾਨ ਨੇ 18 ਅੱਤਵਾਦੀ ਟ੍ਰੇਨਿੰਗ ਕੈਂਪਾਂ ਨੂੰ ਰਿਹਾਇਸ਼ੀ ਇਲਾਕਿਆਂ ਵਿੱਚ ਸ਼ਿਫਟ ਕਰ ਦਿੱਤਾ ਹੈ। ਉਧਰ, ਭਾਰਤ ਹੁਣ ਪਾਕਿਸਤਾਨ ਨੂੰ ਝਟਕਾ ਦੇਣ ਦੀ ਤਿਆਰੀ ਵਿਚ ਹੈ। ਭਾਰਤ ਨੇ ਸਿੰਧੂ ਨਦੀ ਜਲ ਸਮਝੌਤਾ ਤੋੜਨ ਦੇ ਸੰਕੇਤ ਦਿੱਤੇ ਹਨ ਜਿਸਦੇ 80 ਫੀਸਦ ਪਾਣੀ ਲਈ ਪਾਕਿਸਤਾਨ ਤਰਸ ਰਿਹਾ ਹੈ।
3….ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ 6 ਸਾਲ ਦੇ ਐਲਕਸ ਨੇ ਚਿੱਠੀ ਲਿਖ ਕੇ ਸੀਰੀਆ ਹਮਲੇ ਵਿੱਚ ਜ਼ਖਮੀ ਹੋਏ ਓਮਰਾਨ ਨੂੰ ਆਪਣੇ ਨਾਲ ਰੱਖਣ ਦੀ ਇੱਛਾ ਜਤਾਈ ਹੈ। ਸੀਰੀਆ ਵਿੱਚ ਹਵਾਈ ਹਮਲਿਆਂ ਦੌਰਾਨ ਓਮਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਜਿਸ ਦਾ ਵੀਡੀਓ ਦੁਨੀਆ ਭਰ ਵਿੱਚ ਵਾਇਰਲ ਹੋਇਆ ਸੀ।
4….ਇੰਟਰਨੈੱਟ ਕੰਪਨੀ ਯਾਹੂ ਦੇ ਕਰੀਬ 50 ਕਰੋੜ ਯੂਜ਼ਰ ਦੇ ਅਕਾਊਂਟ ਹੈਕ ਕਰ ਲਏ ਗਏ ਹਨ। ਯਾਹੂ ਮੁਤਾਬਕ ਸਟੇਟ ‘ਸਪਾਂਸਰਡ ਐਕਟਰ’ ਨੇ 2014 ਵਿੱਚ ਕੰਪਨੀ ਦੇ ਨੈੱਟਵਰਕ ਤੋਂ 50 ਕਰੋੜ ਯੂਜ਼ਰ ਦਾ ਡਾਟਾ ਚੋਰੀ ਕੀਤਾ ਸੀ। ਇਸ ਵਿੱਚ ਯੂਜ਼ਰ ਦਾ ਨਾਮ, ਈਮੇਲ, ਆਈ ਡੀ, ਜਨਮ ਦਿਨ, ਟੈਲੀਫ਼ੋਨ ਨੰਬਰ, ਪਾਸਵਰਡ ਹੋਰ ਜਾਣਕਾਰੀ ਸ਼ਾਮਲ ਹੈ। ਯਾਹੂ ਨੇ ਸਾਰੇ ਯੂਜ਼ਰ ਜਿਨ੍ਹਾਂ ਨੇ 2014 ਤੋਂ ਪਾਸਵਰਡ ਨਹੀਂ ਬਦਲੇ, ਉਨ੍ਹਾਂ ਨੂੰ ਪਾਸਵਰਡ ਬਦਲਣ ਦੀ ਅਪੀਲ ਕੀਤੀ ਹੈ।