ਵਾਸ਼ਿੰਗਟਨ : ਇੰਟਰਨੈੱਟ ਕੰਪਨੀ ਯਾਹੂ ਦੇ ਕਰੀਬ 50 ਕਰੋੜ ਯੂਜ਼ਰ ਦੇ ਅਕਾਊਟ ਹੈੱਕ ਕਰ ਲਏ ਗਏ ਹਨ। ਇਸ ਗੱਲ ਦੀ ਜਾਣਕਾਰੀ ਯੂਹ ਨੇ ਦਿੱਤੀ ਹੈ। ਯਾਹੂ ਦੇ ਅਨੁਸਾਰ ਸਟੇਟ 'ਸਪਾਂਸਰਡ ਐਕਟਰ' ਨੇ 2014 ਵਿੱਚ ਕੰਪਨੀ ਦੇ ਨੈੱਟਵਰਕ ਤੋਂ 50 ਕਰੋੜ ਯੂਜ਼ਰ ਦਾ ਡਾਟਾ ਚੋਰੀ ਕੀਤਾ ਸੀ।
ਯਾਹੂ ਅਨੁਸਾਰ ਚੋਰੀ ਹੋਏ ਡਾਟੇ ਵਿੱਚ ਯੂਜ਼ਰ ਦਾ ਨਾਮ, ਈਮੇਲ, ਆਈ ਡੀ, ਜਨਮ ਦਿਨ, ਟੈਲੀਫ਼ੋਨ ਨੰਬਰ, ਪਾਸਵਰਡ ਹੋਰ ਜਾਣਕਾਰੀ ਸ਼ਾਮਲ ਹੈ।
ਯਾਹੂ ਨੇ ਆਪਣੇ ਬਿਆਨ ਵਿੱਚ ਆਖਿਆ ਹੈ ਕਿ ਡਾਟਾ ਦੇ ਚੋਰੀ ਹੋਣ ਬਾਰੇ ਜਾਣਕਾਰੀ ਯੂਜ਼ਰ ਨੂੰ ਦੇ ਦਿੱਤੀ ਗਈ ਹੈ। ਨਾਲ ਹੀ ਯਾਹੂ ਨੇ ਦਾਅਵਾ ਕੀਤਾ ਹੈ ਕਿ ਉਹ ਸੁਰੱਖਿਆ ਲਈ ਕਦਮ ਚੁੱਕ ਰਹੇ ਹਨ। 500 ਮਿਲੀਅਨ ਯੂਜ਼ਰ ਦਾ ਡਾਟਾ ਲੀਕ ਹੋਣ ਵਾਲਾ ਇਹ ਦੁਨੀਆ ਦਾ ਸਭ ਤੋਂ ਵੱਡੀ ਸੁਰੱਖਿਆ ਹੈੱਕ ਹੈ।
ਯਾਹੂ ਨੇ ਸਾਰੇ ਯੂਜ਼ਰ ਜਿਨ੍ਹਾਂ ਨੇ 2014 ਤੋਂ ਪਾਸਵਰਡ ਨਹੀਂ ਬਦਲੇ ਉਨ੍ਹਾਂ ਨੂੰ ਪਾਸਵਰਡ ਬਦਲਣ ਦੀ ਅਪੀਲ ਕੀਤੀ ਹੈ। ਨਾਲ ਹੀ ਕੰਪਨੀ ਨੇ ਯੂਜ਼ਰ ਤੋਂ ਸੁਰੱਖਿਆ ਸਵਾਲ ਅਤੇ ਜਵਾਬ ਬਦਲਣ ਲਈ ਵੀ ਆਖਿਆ ਹੈ। ਕੰਪਨੀ ਨੇ ਹੈੱਕ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੰਪਨੀ ਅਨੁਸਾਰ ਚੋਰੀ ਹੋਏ ਡਾਟੇ ਵਿੱਚ ਬੈਂਕ ਜਾਣਕਾਰੀ ਸ਼ਾਮਲ ਨਹੀਂ ਹੈ।