ਨਿਊਯਾਰਕ : ਅਮਰੀਕਾ ਵਿੱਚ ਇੱਕ ਸਿੱਖ ਨਾਲ ਫਿਰ ਤੋਂ ਨਸਲੀ ਭੇਦਭਾਵ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਪੈਨਸਲਵੇਨੀਆ ਦੇ ਨਾਰਥਹੈਪਟਨ ਦੀ ਹੈ। ਜਿੱਥੇ ਕੁਝ ਲੋਕਾਂ ਨੇ ਪੁਲਿਸ ਨੂੰ ਫ਼ੋਨ ਕਰ ਕੇ ਦੱਸਿਆ ਕਿ ਇੱਕ ਸ਼ੱਕੀ ਮੁਸਲਮਾਨ ਕਿਰਪਾਨ ਲੈ ਕੇ ਸ਼ਾਪਿੰਗ ਸੈਂਟਰ ਨਜ਼ਦੀਕ ਘੁੰਮ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਹਰਪ੍ਰੀਤ ਸਿੰਘ ਖ਼ਾਲਸਾ ਨੂੰ ਸ਼ਾਪਿੰਗ ਸੈਂਟਰ ਵਿੱਚ ਘੇਰਾ ਪਾ ਲਿਆ। ਇਸ ਤੋਂ ਬਾਅਦ ਪੁਲਿਸ ਨੇ ਹਰਪ੍ਰੀਤ ਸਿੰਘ ਖ਼ਾਲਸਾ ਨੂੰ ਕੁੱਝ ਸਮੇਂ ਲਈ ਹਿਰਾਸਤ ਵਿੱਚ ਲਿਆ ਅਤੇ ਪੁੱਛਗਿੱਛ ਕੀਤੀ। ਕੁੱਝ ਸਮਾਂ ਪ੍ਰੇਸ਼ਾਨ ਕਰਨ ਤੋਂ ਬਾਅਦ ਪੁਲਿਸ ਨੇ ਹਰਪ੍ਰੀਤ ਸਿੰਘ ਖ਼ਾਲਸਾ ਨੂੰ ਛੱਡ ਦਿੱਤਾ। ਹਰਪ੍ਰੀਤ ਸਿੰਘ ਖ਼ਾਲਸਾ ਦਾ ਦੋਸ਼ ਹੈ ਕਿ ਉਸ ਨਾਲ ਨਸਲੀ ਭੇਦਭਾਵ ਕੀਤਾ ਗਿਆ ਹੈ।