Viral News: ਆਸਟ੍ਰੀਅਨ ਏਅਰਲਾਈਨਜ਼ ਦੀ ਇਕ ਫਲਾਈਟ ਨੂੰ ਅੱਧੇ ਰਸਤੇ ਤੋਂ ਇਸ ਕਰਕੇ ਵਾਪਸ ਪਰਤਣਾ ਪਿਆ ਕਿਉਂਕਿ ਉਸ ਦੇ ਟਾਇਲਟ ਵਿੱਚ ਖਰਾਬੀ ਆ ਗਈ ਸੀ। ਇਹ ਘਟਨਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਆਸਟ੍ਰੀਅਨ ਏਅਰਲਾਈਨਜ਼ 'ਚ ਸਫਰ ਕਰ ਰਹੇ ਯਾਤਰੀਆਂ ਨੇ ਵਾਪਸ ਪਰਤਣ 'ਤੇ ਹੰਗਾਮਾ ਕਰ ਦਿੱਤਾ।


ਨਿਊਜ਼ ਏਜੰਸੀ AFP ਮੁਤਾਬਕ ਇਹ ਘਟਨਾ ਸੋਮਵਾਰ ਨੂੰ ਵਾਪਰੀ। ਜਦੋਂ ਬੋਇੰਗ 777 ਜਹਾਜ਼ ਨੇ ਲਗਭਗ 300 ਯਾਤਰੀਆਂ ਨਾਲ ਵਿਅਨਾ ਤੋਂ ਨਿਊਯਾਰਕ ਲਈ ਉਡਾਣ ਭਰੀ ਸੀ। ਯਾਤਰੀਆਂ ਨੂੰ ਯਕੀਨ ਸੀ ਕਿ ਇਹ ਫਲਾਈਟ ਉਨ੍ਹਾਂ ਨੂੰ ਕਰੀਬ ਅੱਠ ਘੰਟਿਆਂ ਵਿੱਚ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾ ਦੇਵੇਗੀ। ਪਰ ਦੋ ਘੰਟੇ ਬਾਅਦ ਫਲਾਈਟ ਨੂੰ ਵਾਪਸ ਪਰਤਣਾ ਪਿਆ। ਦਰਅਸਲ ਅਜਿਹਾ ਇਸ ਲਈ ਹੋਇਆ ਕਿਉਂਕਿ ਫਲਾਈਟ ਦੇ ਅੱਠ ਵਿੱਚੋਂ ਪੰਜ ਟਾਇਲਟ ਟੁੱਟ ਗਏ ਸਨ। ਅਜਿਹੇ 'ਚ ਇਸ ਫਲਾਈਟ ਨਾਲ 300 ਯਾਤਰੀਆਂ ਨਾਲ ਅੱਠ ਘੰਟੇ ਦਾ ਸਫਰ ਸੰਭਵ ਨਹੀਂ ਸੀ।


ਫਲਾਈਟ ਦੇ ਅੱਧੇ ਰਸਤੇ ਤੋਂ ਵਾਪਸੀ 'ਤੇ ਏਅਰਲਾਈਨ ਦੇ ਬੁਲਾਰੇ ਨੇ ਮੰਗਲਵਾਰ ਨੂੰ ਕਿਹਾ ਕਿ ਟਾਇਲਟ 'ਚ ਤਕਨੀਕੀ ਖਰਾਬੀ ਆ ਗਈ ਸੀ। ਟਾਇਲਟ ਫਲੱਸ਼ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ। ਅਜਿਹੀ ਸਥਿਤੀ ਵਿੱਚ, ਚਾਲਕ ਦਲ ਦੇ ਮੈਂਬਰਾਂ ਨੇ ਵਾਪਸ ਆਉਣ ਦਾ ਫੈਸਲਾ ਕੀਤਾ। ਦਰਅਸਲ ਜੇਕਰ ਅਜਿਹਾ ਨਾ ਕੀਤਾ ਜਾਂਦਾ ਤਾਂ ਸਫਰ ਦੌਰਾਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ।


ਇਹ ਵੀ ਪੜ੍ਹੋ: ਚੰਗੀ ਖ਼ਬਰ ! ਕਿਲ੍ਹਾ ਰਾਏਪੁਰ ਖੇਡਾਂ ਵਿੱਚ ਬੈਲ ਗੱਡੀਆਂ ਦੀ ਦੌੜ ਮੁੜ ਸ਼ੁਰੂ ਦੀ ਬੱਝੀ ਆਸ


ਬੁਲਾਰੇ ਨੇ ਦੱਸਿਆ ਤਕਨੀਕੀ ਕਾਰਨ


ਇਸ ਦੇ ਨਾਲ ਹੀ ਬੁਲਾਰੇ ਨੇ ਦਾਅਵਾ ਕੀਤਾ ਹੈ ਕਿ ਆਸਟ੍ਰੀਆ ਏਅਰਲਾਈਨਜ਼ ਦੀ ਉਡਾਣ ਵਿੱਚ ਅਜਿਹੀ ਸਮੱਸਿਆ ਪਹਿਲੀ ਵਾਰ ਆਈ ਹੈ। ਅਜਿਹੀਆਂ ਸਮੱਸਿਆਵਾਂ ਪਹਿਲਾਂ ਕਦੇ ਨਹੀਂ ਦੇਖੀਆਂ ਗਈਆਂ ਸਨ। ਹਾਲਾਂਕਿ ਇਸ ਘਟਨਾ ਲਈ ਮੁਆਫੀ ਮੰਗਦੇ ਹੋਏ ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਸੀਂ ਬੇਹੱਦ ਅਫਸੋਸ ਕਰਦੇ ਹਾਂ। ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਫਲਾਈਟ ਨੂੰ ਠੀਕ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ ਪਹਿਲਾਂ ਵਾਂਗ ਸੇਵਾ ਦੇ ਰਹੀ ਹੈ।


ਪਹਿਲਾਂ ਵੀ ਹੋ ਚੁੱਕੀਆਂ ਅਜਿਹੀਆਂ ਘਟਨਾਵਾਂ


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪਿਛਲੇ ਸਾਲ, ਚੈੱਕ ਗਣਰਾਜ ਵਿੱਚ ਪ੍ਰਾਗ ਤੋਂ ਨਿਊਯਾਰਕ ਜੇਐਫਕੇ ਲਈ ਇੱਕ ਫਲਾਈਟ ਵਿੱਚ ਟਾਇਲਟ ਓਵਰਫਲੋ ਦੀ ਘਟਨਾ ਵਾਪਰੀ ਸੀ। ਫਲਾਈਟ 'ਚ ਸਵਾਰ ਯਾਤਰੀਆਂ ਮੁਤਾਬਕ ਟਾਇਲਟ 'ਚ ਹੜ੍ਹ ਵਰਗੀ ਸਥਿਤੀ ਸੀ। ਇਸ ਮਾਮਲੇ ਨੂੰ ਲੈ ਕੇ ਵੀ ਯਾਤਰੀਆਂ ਨੇ ਕਾਫੀ ਹੰਗਾਮਾ ਕੀਤਾ।


ਇਹ ਵੀ ਪੜ੍ਹੋ: Punjab News: ਮਲੋਟ 'ਚ ਅਚਾਨਕ ਡਿੱਗੀ ਘਰ ਦੀ ਛੱਤ ਨੇ ਲਈ ਇੱਕ ਬਜ਼ੁਰਗ ਦੀ ਜਾਨ, ਘਰਵਾਲਿਆਂ ਦਾ ਰੋ-ਰੋ ਬੁਰਾ ਹਾਲ