ਪੈਸੇ ਦੀ ਪੀਰ ਮਹਿਲਾ ਖੁਦ ਹੀ ਐਕਸ-ਰੇ ਮਸ਼ੀਨ 'ਚ ਜਾ ਵੜੀ
ਏਬੀਪੀ ਸਾਂਝਾ | 15 Feb 2018 06:15 PM (IST)
ਬੀਜਿੰਗ: ਚੀਨੀ ਔਰਤ ਨੇ ਉਦੋਂ ਆਪਣੇ ਪਾਗਲਪਣ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਉਹ ਆਪਣੇ ਬੈਗ ਦੇ ਮੋਹ ਵਿੱਚ ਉਸ ਦੇ ਨਾਲ ਹੀ ਐਕਸ-ਰੇ ਮਸ਼ੀਨ ਵਿੱਚ ਦਾਖਲ ਹੋ ਗਈ। ਆਪਣੇ ਬੈਗ ਦੀ ਦੀਵਾਨੀ ਇਹ ਔਰਤ ਨਹੀਂ ਚਾਹੁੰਦੀ ਸੀ ਕਿ ਉਸ ਦੀ ਬੈਗ ਇੱਕ ਪਲ ਵੀ ਉਸ ਦੀਆਂ ਅੱਖਾਂ ਤੋਂ ਦੂਰ ਹੋਏ। ਚੀਨ ਤੋਂ ਆਈ ਇਸ ਤਸਵੀਰ ਵਿੱਚ ਸਭ ਸਾਫ ਦਿੱਸ ਰਿਹਾ ਹੈ। ਇਸ ਮਾਮਲੇ ਦੀਆਂ ਤਸਵੀਰਾਂ ਤੇ ਵੀਡੀਓ ਚੀਨ ਵਿੱਚ ਇੰਟਰਨੈੱਟ ਤੇ ਬੁਰੀ ਤਰ੍ਹਾਂ ਵਾਈਰਲ ਹੋ ਗਏ ਹਨ। ਵਾਈਰਲ ਹੋਣ ਦਾ ਸਿਲਸਿਲਾ ਇਸ ਤਰ੍ਹਾਂ ਹੈ ਕਿ ਫੋਟੋ ਭਾਰਤ ਤੱਕ ਪਹੁੰਚ ਚੁੱਕੀ ਹੈ। ਚੀਨ ਦੇ ਦੱਖਣੀ ਸ਼ਹਿਰ ਡੋਂਗਗੁਆਨ ਵਿੱਚ ਇਸ ਘਟਨਾ ਨੇ ਉੱਥੇ ਮੌਜੂਦ ਲੋਕਾਂ ਨੂੰ ਦੁਵਿਧਾ ਵਿੱਚ ਪਾ ਦਿੱਤਾ ਕਿ ਇਸ ਘਟਨਾ ਤੇ ਕਿਵੇਂ ਪ੍ਰਤੀਕਰਮ ਕੀਤਾ ਜਾਵੇ। ਕੀ ਹੈ ਪੂਰਾ ਮਾਮਲਾ ਤਲਾਸ਼ੀ ਦੌਰਾਨ ਜਦੋਂ ਉਸ ਔਰਤ ਦਾ ਬੈਗ ਐਕਸ-ਰੇ ਮਸ਼ੀਨ ਵਿੱਚ ਪਾਉਣ ਲਈ ਕਿਹਾ ਤਾਂ ਉਹ ਖੁਦ ਵੀ ਮਸ਼ੀਨ ਵਿੱਚ ਚੱਲੀ ਗਈ। ਜਦੋਂ ਉਹ ਮਸ਼ੀਨ ਦੇ ਦੂਜੇ ਪਾਸੇ ਨਿਕਲੀ ਤਾਂ ਲੋਕ ਦੇਖ ਕੇ ਹੈਰਾਨ ਰਹਿ ਗਏ। ਖ਼ਬਰ ਲਿਖਣ ਤੱਕ ਇਸ ਵੀਡੀਓ ਨੂੰ ਲੱਖਾਂ ਵਾਰ ਵੇਖਿਆ ਜਾ ਹੈ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਪੋਸਟ ਕਰਨ ਵਾਲੇ ਯੰਗਚੇਂਗ ਈਵਨਿੰਗ ਚੀਜ਼ ਨੇ ਦਾਅਵਾ ਕੀਤਾ ਕਿ ਔਰਤ ਇਸ ਡਰ ਕਰਕੇ ਬੈਗ ਨੂੰ ਨਹੀਂ ਛੱਡ ਰਹੀ ਸੀ, ਕਿਉਂਕਿ ਉਸ ਨੇ ਸੋਚਿਆ ਕਿ ਕੋਈ ਉਸ ਦੇ ਬੈਗ ਵਿੱਚ ਪਏ ਪੈਸੇ ਚੋਰੀ ਨਾ ਕਰ ਲਵੇ। ਲੋਕਾਂ ਨੇ ਕਿਹਾ ਕਿ ਇਸ ਔਰਤ ਨੂੰ ਆਪਣੀ ਸਿਹਤ ਤੋਂ ਵੱਧ ਬੈਗ ਤੇ ਪੈਸਿਆਂ ਦੀ ਫਿਕਰ ਹੈ। ਐਕਸ-ਰੇ ਮਸ਼ੀਨ ਵਿੱਚ ਬਹੁਤ ਹੀ ਤਾਕਤਵਰ ਕਿਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਸਿਹਤ ਲਈ ਬਹੁਤ ਖਤਰਨਾਕ ਹੁੰਦੀਆਂ ਹਨ।