ਢਾਕਾ: ਬੰਗਲਾਦੇਸ਼ 'ਚ ਦੋ ਵੱਡੇ ਹਾਦਸਿਆਂ ਦੀ ਖ਼ਬਰ ਹੈ। ਨਾਰਾਇਣਗੰਜ ਜ਼ਿਲ੍ਹੇ 'ਚ ਸ਼ੀਤਲਾਖਿਆ ਨਦੀ 'ਚ ਦੋ ਜਹਾਜ਼ਾਂ ਦੀ ਆਪਸੀ ਟੱਕਰ 'ਚ 26 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਕ ਛੋਟਾ ਜਹਾਜ਼ ਯਾਤਰੀਆਂ ਨੂੰ ਲਿਜਾ ਰਿਹਾ ਸੀ। ਇਸ ਦੌਰਾਨ ਉਸਦੀ ਟੱਕਰ ਵੱਡੇ ਜਹਾਜ਼ ਨਾਲ ਹੋ ਗਈ ਤੇ ਪਲਟਣ ਨਾਲ ਡੁੱਬ ਕੇ ਲੋਕਾਂ ਦੀ ਮੌਤ ਹੋ ਗਈ।


ਖ਼ਬਰਾਂ ਮੁਤਾਬਕ ਹਾਦਸਾ ਰਾਜਧਾਨੀ ਢਾਕਾ ਤੋਂ ਮਹਿਜ਼ 20 ਕਿਲੋਮੀਟਰ ਦੀ ਦੂਰੀ 'ਤੇ ਹੋਇਆ। ਘਟਨਾ ਦੀ ਸੂਚਨਾ ਮਿਲਣ 'ਤੇ ਰਾਹਤ ਟੀਮ ਮੌਕੇ 'ਤੇ ਪਹੁੰਚੀ ਤੇ ਯਾਤਰੀਆਂ ਨੂੰ ਬਚਾਉਣ ਦਾ ਕੰਮ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਇਸ ਹਾਦਸੇ 'ਚ 26 ਲੋਕਾਂ ਨੇ ਆਪਣੀ ਜਾਨ ਗਵਾਈ ਹੈ ਜਿੰਨ੍ਹਾਂ 'ਚ ਬੱਚੇ ਤੇ ਮਹਿਲਾਵਾਂ ਵੀ ਸ਼ਾਮਲ ਹਨ।


ਲਾਪਤਾ ਲੋਕਾਂ ਗਦੀ ਤਲਾਸ਼ 'ਚ ਜੁੱਟੀ ਟੀਮ


ਨਾਗਰਿਕ ਸੁਰੱਖਿਆ ਹੈੱਡ ਆਫਿਸ ਦੇ ਸੀਨੀਅਰ ਅਧਿਕਾਰੀ ਅਰਸ਼ਾਦ ਹੁਸੈਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਜਹਾਜ਼ ਨੂੰ ਇਕ ਕਿਨਾਰੇ ਲਾ ਦਿੱਤਾ ਗਿਆ ਹੈ ਤੇ ਲਾਪਤਾ ਲੋਕਾਂ ਦੀ ਤਲਾਸ਼ ਚ ਟੀਮ ਜੁੱਟੀ ਹੈ। ਉਨ੍ਹਾਂ ਦੱਸਿਆ ਕਿ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਕਿੰਨੇ ਲੋਕ ਲਾਪਤਾ ਹਨ ਤੇ ਕਿੰਨੇ ਲੋਕਾਂ ਦੀ ਡੁੱਬ ਕੇ ਮੌਤ ਹੋਈ ਹੈ।


ਸਮਰੱਥਾ ਤੋਂ ਜ਼ਿਆਦਾ ਵਿਅਕਤੀ ਜਹਾਜ਼ 'ਚ ਬਿਠਾਏ ਜਾਂਦੇ


ਬੰਗਲਾਦੇਸ਼ 'ਚ ਪਹਿਲੀ ਵਾਰ ਅਜਿਹੀ ਘਟਨਾ ਨਹੀਂ ਵਾਪਰੀ। ਅਕਸਰ ਇਸ ਤਰ੍ਹਾਂ ਦੇ ਹਾਦਸੇ ਦੇਖਣ ਨੂੰ ਮਿਲਦੇ ਰਹਿੰਦੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਲੋੜੀਂਦੀ ਮਾਤਰਾ 'ਚ ਜਹਾਜ਼ ਨਾ ਹੋਣ ਕਾਰਨ ਸਮਰੱਥਾਂ ਤੋਂ ਜ਼ਿਆਦਾ ਯਾਤਰੀ ਇਕ ਜਹਾਜ਼ 'ਚ ਬਿਠਾ ਦਿੱਤੇ ਜਾਂਦੇ ਹਨ। ਜਿਸ ਦੇ ਚੱਲਦਿਆਂ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ