ਇਸ ਦੇਸ਼ 'ਚ 12 ਮਹੀਨੇ ਲਈ ਮਿਲ ਰਿਹਾ ਆਸਾਨੀ ਨਾਲ ਵੀਜ਼ਾ, ਸਿਰਫ ਭਰਨਾ ਪਵੇਗਾ ਇਹ ਫਾਰਮ

ਏਬੀਪੀ ਸਾਂਝਾ   |  24 Jul 2020 05:56 PM (IST)

ਬਾਰਬਾਡੋਸ ਨੇ ਆਪਣੇ 12 ਮਹੀਨਿਆਂ ਦੇ ਬਾਰਬਾਡੋਸ ਵੈਲਕਮ ਸਟੈਂਪ ਨੂੰ ਅਧਿਕਾਰਤ ਤੌਰ ਤੇ ਲਾਂਚ ਕਰ ਦਿੱਤਾ ਹੈ ਜਿਸ ਦਾ ਬਾਰੇ ਬਾਰਬਾਡੋਸ ਦੇ ਪ੍ਰਧਾਨ ਮੰਤਰੀ ਨੇ ਇਸ ਮਹੀਨੇ ਦੇ ਸ਼ੁਰੂ 'ਚ ਐਲਾਨ ਕੀਤਾ ਸੀ।

ਨਵੀਂ ਦਿੱਲੀ: ਬਾਰਬਾਡੋਸ ਨੇ ਆਪਣੇ 12 ਮਹੀਨਿਆਂ ਦੇ ਬਾਰਬਾਡੋਸ ਵੈਲਕਮ ਸਟੈਂਪ ਨੂੰ ਅਧਿਕਾਰਤ ਤੌਰ ਤੇ ਲਾਂਚ ਕਰ ਦਿੱਤਾ ਹੈ ਜਿਸ ਦਾ ਬਾਰੇ ਬਾਰਬਾਡੋਸ ਦੇ ਪ੍ਰਧਾਨ ਮੰਤਰੀ ਨੇ ਇਸ ਮਹੀਨੇ ਦੇ ਸ਼ੁਰੂ 'ਚ ਐਲਾਨ ਕੀਤਾ ਸੀ। ਬਾਰਬਾਡੋਸ ਇੱਕ ਕੈਰੇਬੀਅਨ ਦੇਸ਼ ਜੋ ਹੁਣ ਹੁਣ ਇਸ ਨਵੇਂ ਵੀਜ਼ਾ ਲਈ ਅਰਜ਼ੀਆਂ ਸਵੀਕਾਰ ਕਰ ਰਿਹਾ ਹੈ ਜੋ ਸੈਲਾਨੀਆਂ ਨੂੰ ਇੱਥੇ ਇੱਕ ਸਾਲ ਤੱਕ ਰਹਿਣ ਅਤੇ ਰਿਮੋਟਲੀ ਕੰਮ ਕਰਨ ਦੀ ਆਗਿਆ ਦਿੰਦਾ ਹੈ ਯਾਨੀ ਤੁਸੀਂ ਵਰਕ ਫਰੋਮ ਹੋਮ ਦੀ ਥਾਂ ਹੁਣ ਬਾਰਬਾਡੋਸ ਦੇ ਸੁੰਦਰ ਦ੍ਰਿਸ਼ਾਂ 'ਚ ਕੰਮ ਕਰ ਸਕਦੇ ਹੋ। ਵੀਜ਼ਾ ਦੀ ਅਧਿਕਾਰਤ ਵੈਬਸਾਈਟ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਮੀਆ ਅਮੋਰ ਮੋਟਲੀ ਨੇ ਕਿਹਾ 

ਦੁਨੀਆਂ ਦਾ ਬਹੁਤ ਸਾਰਾ ਹਿੱਸਾ ਘਰ ਤੋਂ ਕੰਮ ਕਰ ਰਿਹਾ ਹੈ ਤੇ ਕੋਰੋਨਵਾਇਰਸ ਮਹਾਮਾਰੀ ਦੇ ਕਾਰਨ ਛੁੱਟੀ' ਤੇ ਜਾਣ ਤੋਂ ਅਸਮਰੱਥ ਹੈ। ਐਸੇ ਹਲਾਤ 'ਚ ਬਾਰਬਾਡੋਸ ਦਾ ਨਵਾਂ ਉਤਸ਼ਾਹ ਲੋਕਾਂ ਨੂੰ ਮਸ਼ਹੂਰ ਮੰਜ਼ਲ ਵੱਲ ਖਿੱਚੇਗਾ।-

ਬਾਰਬਾਡੋਸ ਦੇ ਟੂਰਇਜ਼ਮ ਵਿਭਾਗ ਦੇ ਚੇਅਰਮੈਨ ਨੇ ਕਿਹਾ, 

ਬਾਰਬਾਡੋਸ ਕੰਮ ਕਰਨ ਲਈ ਇੱਕ ਵਧੀਆ ਥਾਂ ਹੈ।ਇੱਥੇ ਤੇਜ਼ ਫਾਈਬਰ ਇੰਨਟਰਨੈਟ ਅਤੇ ਮੋਬਾਈਲ ਸੇਵਾ ਉਪਲਬੱਧ ਹੈ।ਇਹ ਜਗ੍ਹਾਂ ਹੈਲਥ ਕੇਅਰ ਪੱਖੋਂ ਵੀ ਵਧੀਆ ਹੈ ਅਤੇ ਪੜ੍ਹਾਈ ਵਜੋਂ ਵੀ ਕਿਉਂਕਿ ਇੱਥੇ ਚੰਗੇ ਸਕੂਲ ਮੋਜੂਦ ਹਨ।ਇਹ ਉਨ੍ਹਾਂ ਲੋਕਾਂ ਲਈ ਚੰਗਾ ਵਿਕਲਪ ਹੈ ਜੋ ਇੱਥੇ ਪਰਿਵਾਰ ਸਮੇਤ ਆਉਣਾ ਚਾਹੁੰਦੇ ਹਨ। -

ਇਸਦੇ ਲਈ ਚਾਹਵਾਨ ਲੋਕ ਪਾਸਪੋਰਟ ਦੀ ਕਾਪੀ, ਪਾਸਪੋਰਟ ਸਾਈਜ਼ ਫੋਟੋ ਅਤੇ ਜਨਮ ਸਰਟੀਫਿਕੇਟ ਵੀਜ਼ਾ ਦੀ ਅਧਿਕਾਰਤ ਵੈਬਸਾਇਟ ਤੇ ਆਪ ਲੋਡ ਕਰ ਸਕਦੇ ਹਨ। ਉਨ੍ਹਾਂ ਨੂੰ ਇਸ ਨਾਲ ਆਪਣੇ ਪਰਿਵਾਰਕ ਮੈਂਬਰਾਂ ਦੀ ਲਿਸਟ ਵੀ ਸ਼ਾਮਲ ਕਰਨੀ ਚਾਹੀਦੀ ਹੈ ਜੇਕਰ ਕੋਈ ਮੈਂਬਰ ਉਨ੍ਹਾਂ ਨਾਲ ਬਾਰਬਾਡੋਸ ਆਉਣਾ ਚਾਹੁੰਦਾ ਹੈ।

ਵੀਜ਼ਾ ਵੈਬਸਾਈਟ ਕਹਿੰਦੀ ਹੈ ਕਿ ਪ੍ਰਵਾਨਤ ਬਿਨੈਕਾਰਾਂ ਨੂੰ ਇੱਕ ਵਿਅਕਤੀਗਤ ਵੀਜ਼ਾ ਲਈ $ 2,000, ਜਾਂ ਇੱਕ "ਪਰਿਵਾਰਕ ਵੀਜ਼ਾ " ਲਈ $ 3,000 ਅਦਾ ਕਰਨੇ ਪੈਣਗੇ, ਅਤੇ ਇਹ ਵੀਜ਼ਾ ਇੱਕ ਸਾਲ ਲਈ ਯੋਗ ਹੋਵੇਗਾ।ਵੀਜ਼ਾ ਧਾਰਕਾਂ ਨੂੰ ਵੀਜ਼ਾ ਦੀ ਵੈਬਸਾਈਟ ਦੇ ਅਨੁਸਾਰ ਬਾਰਬਾਡੋਸ ਇਨਕਮ ਟੈਕਸ ਦਾ ਭੁਗਤਾਨ ਨਹੀਂ ਕਰਨਾ ਪਏਗਾ।

ਇਹ ਵੀ ਪੜ੍ਹੋ:  ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 
© Copyright@2025.ABP Network Private Limited. All rights reserved.