ਦੀਪਕ ਨੂੰ ਇਹ ਸਨਮਾਨ ਵਿਕਟੋਰੀਆ ਸੂਬੇ ਵਿੱਚ ਬਹੁ-ਸੱਭਿਆਚਾਰਕ ਭਾਈਚਾਰਕ ਗਤੀਵਿਧੀਆਂ ਨੂੰ ਵਧੀਆ ਢੰਗ ਨਾਲ ਚਲਾਉਣ ਸਦਕਾ ਦਿੱਤਾ ਗਿਆ ਹੈ। ਦੀਪਕ ਵਿਨਾਇਕ ਨੂੰ ਵਿਕਟੋਰੀਆ ਦੇ ਗਵਰਨਰ ਨੇ ਉਸ ਦੇ ਪਰਿਵਾਰ ਅਤੇ ਪੰਜਾਬੀ ਭਾਈਚਾਰੇ ਦੇ ਹੋਰਨਾਂ ਲੋਕਾਂ ਵਿੱਚ ਦਿੱਤਾ।
ਇਹ ਪਹਿਲੀ ਵਾਰ ਨਹੀਂ ਹੈ ਕਿ ਦੀਪਕ ਨੂੰ ਆਸਟ੍ਰੇਲੀਆ ਵਿੱਚ ਕੋਈ ਵਿਸ਼ੇਸ਼ ਸਨਮਾਨ ਮਿਲਿਆ ਹੋਵੇ। ਇਸ ਤੋਂ ਪਹਿਲਾਂ ਵੀ ਉਸ ਨੂੰ ਸਮਾਜ ਸੇਵਾ ਵਿੱਚ ਕਈ ਵੱਡੇ ਸਨਮਾਨ ਦਿੱਤੇ ਗਏ ਹਨ। ਦੀਪਕ ਨੇ ਓਏਐਮ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਦੀਪਕ 1972 ਵਿੱਚ ਮਾਲਵੇ ਦੀ ਧਰਤੀ 'ਤੇ ਅਧਿਆਪਕ ਮਾਤਾ ਸਵਰਨਜੀਤ ਕੌਰ ਤੇ ਪਿਤਾ ਮਾਸਟਰ ਤਰਸੇਮ ਵਿਨਾਇਕ ਦੇ ਘਰ ਜਨਮਿਆ ਸੀ। ਸਾਲ 1996 ਦੌਰਾਨ ਸਿਵਲ ਇੰਜਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਮੈਲਬੋਰਨ (ਆਸਟ੍ਰੇਲੀਆ) ਜਾ ਵਸਿਆ ਸੀ।