ਨਵੀਂ ਦਿੱਲੀ: ਬੀਬੀਸੀ ਚੀਨ ਦੀ ਸੰਪਾਦਕ ਕੈਰੀ ਗ੍ਰੇਸੀ ਨੇ ਸੰਸਥਾ ਵਿੱਚ ਤਨਖਾਹ ਵਿੱਚ ਗੈਰ ਬਰਾਬਰੀ ਦਾ ਇਲਜ਼ਾਮ ਲਾਉਂਦੇ ਹੋਏ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕੈਰੀ ਗ੍ਰੇਸੀ ਦਾ ਕਹਿਣਾ ਹੈ ਕਿ ਬੀਬੀਸੀ ਵਿੱਚ ਮਹਿਲਾ ਕਰਮਚਾਰੀਆਂ ਨੂੰ ਪੁਰਸ਼ਾਂ ਦੇ ਮੁਕਾਬਲੇ ਘੱਟ ਵੇਤਨ ਦਿੱਤਾ ਜਾਂਦਾ ਹੈ।
ਬੀਬੀਸੀ ਵਿੱਚ 30 ਸਾਲਾਂ ਤੋਂ ਕੰਮ ਰਹੀ ਗ੍ਰੈਸੀ ਨੇ ਖੁੱਲ੍ਹੀ ਚਿੱਠੀ ਵਿੱਚ ਬੀਬੀਸੀ ਕਾਰਪੋਰੇਸ਼ਨ ਉੱਤੇ ਗੁਪਤ ਤੇ ਗੈਰ ਜ਼ਰੂਰੀ ਕਾਨੂੰਨੀ ਵੇਤਨ ਢਾਂਚਾ ਹੋਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਡੇਢ ਲੱਖ ਬਰਤਾਨਵੀ ਪਾਉਂਡ ਤੋਂ ਜ਼ਿਆਦਾ ਵੇਤਨ ਪਾਉਣ ਵਾਲੇ ਕਰਮਚਾਰੀਆਂ ਵਿੱਚ ਦੋ-ਤਿਹਾਈ ਪੁਰਸ਼ ਹੋਣ ਦੀ ਜਾਣਕਾਰੀ ਸਾਹਮਣੇ ਆਉਣ ਮਗਰੋਂ ਬੀਬੀਸੀ ਭਰੋਸੇ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਧਰ ਬੀਬੀਸੀ ਦਾ ਕਹਿਣਾ ਹੈ ਕਿ ਸੰਸਥਾ ਵਿੱਚ ਔਰਤਾਂ ਖ਼ਿਲਾਫ਼ ਕੋਈ ਵੀ ਭੇਦਭਾਵ ਨਹੀਂ ਹੁੰਦਾ।
ਗ੍ਰੇਸੀ ਦਾ ਕਹਿਣਾ ਹੈ ਕਿ ਉਨ੍ਹਾਂ ਬੀਬੀਸੀ ਚੀਨ ਦੀ ਸੰਪਾਦਕ ਦੇ ਤੌਰ ਉੱਤੇ ਬੀਤੇ ਹਫ਼ਤੇ ਹੀ ਅਸਤੀਫ਼ਾ ਦੇ ਦਿੱਤਾ ਹੈ ਪਰ ਉਹ ਸੰਸਥਾ ਨਾਲ ਜੁੜੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਉਹ ਟੀਵੀ ਨਿਊਜ਼ ਰੂਮ ਵਿੱਚ ਆਪਣੀ ਭੂਮਿਕਾ ਵਿੱਚ ਵਾਪਸ ਮੁੜ ਰਹੀ ਹੈ, ਜਿੱਥੇ ਉਸ ਨੂੰ ਉਮੀਦ ਹੈ ਕਿ ਵੇਤਨ ਪੁਰਸ਼ਾਂ ਦੇ ਬਰਾਬਰ ਮਿਲੇਗਾ।
ਬਜ਼ਫੀਡ ਨਿਊਜ਼ ਉੱਤੇ ਪ੍ਰਕਾਸ਼ਿਤ ਖੁੱਲ੍ਹੀ ਚਿੱਠੀ ਵਿੱਚ ਉਨ੍ਹਾਂ ਨੇ ਲਿਖਿਆ ਕਿ ਬੀਬੀਸੀ ਲੋਕਾਂ ਦੀ ਸੇਵਾ ਹੈ, ਜਿਹੜੇ ਲਾਇਸੈਂਸ ਫ਼ੀਸ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਮੰਨਦੀ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਦਾ ਅਧਿਕਾਰ ਹੈ ਕਿ ਬੀਬੀਸੀ ਬਰਾਬਰੀ ਦੇ ਕਾਨੂੰਨ ਨੂੰ ਤੋੜ ਰਹੀ ਹੈ ਤੇ ਪਾਰਦਰਸ਼ੀ ਤੇ ਨਿਰਪੱਖ ਵੇਤਨ ਢਾਂਚੇ ਲਈ ਪੈ ਰਹੇ ਦਬਾਅ ਨੂੰ ਰੋਕ ਰਹੀ ਹੈ।
ਬੀਤੇ ਸਾਲ ਜੁਲਾਈ ਵਿੱਚ ਬੀਬੀਸੀ ਦਾ ਸਾਲਾਨਾ ਢੇਡ ਲੱਖ ਤੋਂ ਜ਼ਿਆਦਾ ਕਮਾਉਣ ਵਾਲੇ ਸਾਰੇ ਕਰਮਚਾਰੀਆਂ ਦਾ ਵੇਤਨ ਜਨਤਕ ਕਰਨਾ ਪਿਆ ਸੀ। ਗ੍ਰੇਸੀ ਨੇ ਕਿਹਾ ਕਿ ਇਹ ਇਹ ਜਾਣ ਕੇ ਪ੍ਰੇਸ਼ਾਨ ਹੈ ਕਿ ਬੀਬੀਸੀ ਦੇ ਦੋ ਪੁਰਸ਼ ਕੌਮਾਂਤਰੀ ਸੰਪਾਦਕ ਔਰਤਾਂ ਦੇ ਮੁਕਾਬਲੇ ਘੱਟ ਤੋਂ ਘੱਟ ਪੰਜਾਹ ਫ਼ੀਸਦੀ ਤੋਂ ਜ਼ਿਆਦਾ ਵੇਤਨ ਪਾਉਂਦੇ ਹਨ।
ਬੀਬੀਸੀ ਅਮਰੀਕਾ ਦੇ ਸੰਪਾਦਕ ਜ਼ੋਨ ਸੋਪੋਲ ਨੂੰ ਦੋ ਤੋਂ ਢਾਈ ਲੱਖ ਦੇ ਵਿੱਚ ਵੇਤਨ ਮਿਲ ਰਿਹਾ ਸੀ ਜਦਕਿ ਬੀਬੀਸੀ ਮੱਧ ਪੂਰਬ ਦੇ ਸੰਪਾਦਕ ਜੇਰੇਮੀ ਬਾਵੇਨ ਨੂੰ ਢੇਢ ਤੋਂ ਦੋ ਲੱਖ ਪਾਉਂਡ ਦੇ ਵਿੱਚ ਵੇਤਨ ਮਿਲਿਆ ਸੀ। ਹਾਲਾਂਕਿ ਕੈਰੀ ਗ੍ਰੇਸੀ ਇਸ ਸੂਚੀ ਵਿੱਚ ਨਹੀਂ ਸੀ ਜਿਸ ਦਾ ਮਤਲਬ ਹੈ ਕਿ ਉਸ ਦਾ ਵੇਤਨ ਡੇਢ ਲੱਖ ਪਾਉਣ ਸਾਲਾਨਾ ਤੋਂ ਘੱਟ ਸੀ। ਆਪਣੀ ਖੁੱਲ੍ਹੀ ਚਿੱਠੀ ਵਿੱਚ ਗ੍ਰੇਸੀ ਨੇ ਕਿਹਾ ਕਿ ਬਰਾਬਰੀ ਦਾ ਕਾਨੂੰਨ ਕਹਿੰਦਾ ਹੈ ਕਿ ਇੱਕ ਅਜਿਹਾ ਕੰਮ ਕਰ ਰਹੇ ਪੁਰਸ਼ਾਂ ਤੇ ਔਰਤਾਂ ਨੂੰ ਬਰਾਬਰ ਵੇਤਨ ਮਿਲਣਾ ਚਾਹੀਦਾ।
ਆਪਣੀ ਚਿੱਠੀ ਵਿੱਚ ਗ੍ਰੇਸੀ ਨੇ ਇਹ ਵੀ ਕਿਹਾ ਕਿ ਉਹ ਵੇਤਨ ਵਾਧੇ ਨਹੀਂ ਚਾਹੁੰਦੀ ਹੈ ਬਲਕਿ ਬਰਾਬਰ ਵੇਤਨ ਚਾਹੁੰਦੀ ਹੈ। ਉੱਥੇ ਹੀ ਬੀਬੀਸੀ ਦੇ ਮੀਡੀਆ ਸੰਪਾਦਕ ਅਮੋਲ ਰਾਜਨ ਮੁਤਾਬਕ ਗ੍ਰੇਸੀ ਦਾ ਅਸਤੀਫ਼ਾ ਬੀਬੀਸੀ ਲਈ ਸਿਰਦਰਦੀ ਬਣਿਆ ਹੋਇਆ ਹੈ। ਰਾਜਨ ਮਤਾਬਕ ਬੀਬੀਸੀ ਨੇ ਇੱਥੇ ਵੇਤਨ ਵਿੱਚ ਬਾਰਬਾਰੀ ਲਿਆਉਣ ਦਾ ਵਾਅਦਾ ਕੀਤਾ ਹੈ, ਉੱਥੇ ਹੀ ਗ੍ਰੇਸੀ ਦੀ ਚਿੱਠੀ ਦਰਸਾਉਂਦੀ ਹੈ ਕਿ ਇਹ ਵਾਅਦਾ ਖੋਖਲਾ ਸੀ। ਟਵਿਟਰ ਉੱਤੇ ਬੀਬੀਸੀ ਦੇ ਪੱਤਰਕਾਰਾਂ ਸਮੇਤ ਬਹੁਤ ਸਾਰੇ ਲੋਕਾਂ ਨੇ ਕੈਰੀ ਗ੍ਰੇਸੀ ਦਾ ਸਮਰਥਣ ਕੀਤਾ ਹੈ।
ਬੀਬੀਸੀ ਹਿੰਦੀ ਤੋਂ ਧੰਨਵਾਦ ਸਹਿਤ।