ਯੂਨਾਈਟਿਡ ਕਿੰਗਡਮ ਦੇ ਵੇਲਜ਼ ਵਿੱਚ ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਗ੍ਰਿਲਜ਼ ਨੇ ਦੱਸਿਆ ਕਿ ਉਸ ਨੇ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਵੀ ਸ਼ੋਅ ਕਰਨ ਦਾ ਮੌਕਾ ਮਿਲਿਆ। ਮੋਦੀ ਤੇ ਓਬਾਮਾ ਵਿੱਚ ਇਹੋ ਸਮਾਨਤਾ ਹੈ ਕਿ ਦੋਵੇਂ ਵਾਤਾਵਰਨ ਪ੍ਰਤੀ ਬੇਹੱਦ ਸੁਚੇਤ ਹਨ।
ਗ੍ਰਿਲਜ਼ ਨੇ ਦੱਸਿਆ ਕਿ ਪੀਐਮ ਮੋਦੀ ਸਾਡੇ ਪੂਰੇ ਸਫਰ ਦੌਰਾਨ ਕਾਫੀ ਸ਼ਾਂਤ ਦਿਖਾਈ ਦਿੱਤੇ। ਅਸੀਂ ਜੋ ਵੀ ਕਰਨਾ ਸੀ ਉਸ ਨੂੰ ਮੋਦੀ ਬੇਹੱਦ ਆਰਾਮ ਨਾਲ ਕਰਦੇ ਗਏ, ਇਹ ਕਾਫੀ ਮਜ਼ੇਦਾਰ ਰਿਹਾ। ਮੋਦੀ ਸ਼ਾਕਾਹਾਰੀ ਹਨ ਅਤੇ ਜੰਗਲ ਵਿੱਚ ਤੁਸੀਂ ਬੈਰੀਜ਼ ਤੇ ਜੜ੍ਹਾਂ ਆਦਿ ਖਾ ਕੇ ਖ਼ੁਦ ਨੂੰ ਜ਼ਿੰਦਾ ਰੱਖ ਸਕਦੇ ਹੋ। ਉਨ੍ਹਾਂ ਕਿਹਾ ਕਿ ਲੋਕਾਂ ਨੇ ਮੋਦੀ ਦੇ ਇਸ ਰੂਪ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ।
ਬੀਅਰ ਗ੍ਰਿਲਜ਼ ਨੇ ਦੱਸਿਆ ਕਿ ਉਨ੍ਹਾਂ ਉੱਤਰਾਖੰਡ ਦੇ ਜਿੰਮ ਕੌਰਬੈੱਟ ਨੈਸ਼ਨਲ ਪਾਰਕ ਵਿੱਚ ਆਪਣਾ ਐਪੀਸੋਡ ਸ਼ੂਟ ਕੀਤਾ ਅਤੇ ਸਭ ਕਾਫੀ ਮਜ਼ੇਦਾਰ ਰਿਹਾ।
ਗ੍ਰਿਲਜ਼ ਨੇ ਇਹ ਵੀ ਕਿਹਾ ਕਿ ਉਸ ਨੂੰ ਭਾਰਤ ਬੇਹੱਦ ਪਸੰਦ ਹੈ ਅਤੇ ਦੇਸ਼ ਵਿੱਚ ਕਾਫੀ ਜੰਗਲੀ ਥਾਵਾਂ ਤੇ ਕੁਦਰਤੀ ਸੋਮੇ ਸੰਭਾਲ ਕੇ ਰੱਖਣ ਵਾਲੇ ਹਨ।