Beijing Warns US That Fierce Competition With China May Escalate Into Full-Fledged Confrontation
ਚੀਨ ਨੇ ਅਮਰੀਕਾ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ। ਚੀਨ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਸ ਦੇ ਨਾਲ "ਭਿਆਨਕ ਮੁਕਾਬਲਾ" ਪੂਰੀ ਤਰ੍ਹਾਂ ਟਕਰਾਅ ਦਾ ਕਾਰਨ ਬਣ ਸਕਦਾ ਹੈ। ਚੀਨੀ ਪ੍ਰਸ਼ਾਸਨ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਅਮਰੀਕਾ ਤਾਇਵਾਨ ਨੂੰ ਹਥਿਆਰ ਵੇਚਦਾ ਹੈ ਤਾਂ ਉਹ ਯਕੀਨੀ ਤੌਰ 'ਤੇ ਕੋਈ ਕਦਮ ਚੁੱਕੇਗਾ। ਉਸ ਨੇ ਅਮਰੀਕੀ ਕੰਪਨੀਆਂ ਲਾਕਹੀਡ ਮਾਰਟਿਨ ਤੇ ਰੇਥੀਓਨ ਟੈਕਨਾਲੋਜੀ 'ਤੇ ਪਾਬੰਦੀਆਂ ਲਗਾਈਆਂ ਹਨ।
ਚੀਨ ਨੇ ਕਿਹਾ ਕਿ ਤਾਈਵਾਨ ਨਾਲ ਹਥਿਆਰਾਂ ਦੇ ਸੌਦੇ ਨੇ ਦੇਸ਼ ਦੇ ਸੁਰੱਖਿਆ ਹਿੱਤਾਂ ਅਤੇ ਦੁਵੱਲੇ ਸਬੰਧਾਂ ਨੂੰ ਕਮਜ਼ੋਰ ਕੀਤਾ ਹੈ। 7 ਫਰਵਰੀ ਨੂੰ ਦੋਵਾਂ ਕੰਪਨੀਆਂ ਨੇ ਤਾਈਵਾਨ ਨੂੰ 100 ਮਿਲੀਅਨ ਡਾਲਰ ਦੇ ਹਥਿਆਰ ਵੇਚਣ ਦਾ ਐਲਾਨ ਕੀਤਾ। ਇਸ ਲਈ ਚੀਨ ਨੇ ਜਵਾਬੀ ਕਾਰਵਾਈ ਵਜੋਂ ਇਹ ਕਦਮ ਚੁੱਕਿਆ ਹੈ। ਚੀਨ ਤਾਈਵਾਨ 'ਤੇ ਲਗਾਤਾਰ ਆਪਣਾ ਦਾਅਵਾ ਕਰਦਾ ਆ ਰਿਹਾ ਹੈ।
ਇਹ ਤੀਜੀ ਵਾਰ ਹੈ ਜਦੋਂ ਚੀਨ ਨੇ ਤਾਇਵਾਨ ਨੂੰ ਹਥਿਆਰ ਵੇਚਣ ਲਈ ਲਾਕਹੀਡ ਮਾਰਟਿਨ ਤੇ ਰੇਥੀਓਨ ਟੈਕਨਾਲੋਜੀ ਦੇ ਖਿਲਾਫ ਸਖ਼ਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ 620 ਮਿਲੀਅਨ ਡਾਲਰ ਦੇ ਮਿਜ਼ਾਈਲ ਅਪਗ੍ਰੇਡ ਪੈਕੇਜ ਸਬੰਧੀ ਇਹ ਕਦਮ ਚੁੱਕਣ ਦਾ ਐਲਾਨ ਕੀਤਾ ਗਿਆ ਸੀ। ਜੁਲਾਈ 2020 ਵਿੱਚ, ਅਮਰੀਕਾ ਨੇ ਤਾਇਵਾਨ ਨੂੰ ਦੇਣ ਲਈ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਸੀ।
ਚੀਨ ਦਾ ਕਹਿਣਾ ਹੈ ਕਿ ਤਾਈਵਾਨ ਨੂੰ ਚੀਨ ਦੀ ਪ੍ਰਭੂਸੱਤਾ ਸਵੀਕਾਰ ਕਰਨੀ ਚਾਹੀਦੀ ਹੈ। ਕਈ ਵਾਰ ਚੀਨ ਤਾਇਵਾਨ ਨੂੰ ਆਪਣਾ ਹਿੱਸਾ ਬਣਾਉਣ ਲਈ ਫੌਜ ਦੀ ਵਰਤੋਂ ਕਰਨ ਦੀ ਗੱਲ ਵੀ ਕਰ ਚੁੱਕਾ ਹੈ। ਹੁਣ ਚੀਨ ਦੀ ਅਮਰੀਕਾ ਨੂੰ ਧਮਕੀ ਅਮਰੀਕਾ ਵੱਲੋਂ ਤਾਇਵਾਨ ਨੂੰ 100 ਮਿਲੀਅਨ ਡਾਲਰ ਦੀ ਪੈਟਰੋਟਿਕ ਮਿਜ਼ਾਈਲ ਅਪਗ੍ਰੇਡ ਕਰਨ ਦੇ ਐਲਾਨ ਤੋਂ ਬਾਅਦ ਆਈ ਹੈ।
ਦੂਜੇ ਪਾਸੇ ਯੂਕਰੇਨ ਦੇ ਮੁੱਦੇ ਨੂੰ ਲੈ ਕੇ ਅਮਰੀਕਾ ਕਾਫੀ ਸਖ਼ਤ ਹੈ। ਅਮਰੀਕਾ, ਯੂਰਪੀ ਸੰਘ, ਨਾਟੋ, ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਪਾਬੰਦੀਆਂ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਇਡੇਨ ਜਲਦੀ ਹੀ ਯੂਕਰੇਨ ਦੇ ਡੀਐਨਆਰ ਤੇ ਐਲਐਨਆਰ ਖੇਤਰਾਂ ਵਿੱਚ ਨਵੇਂ ਨਿਵੇਸ਼, ਵਪਾਰ ਅਤੇ ਵਿੱਤ ਨੂੰ ਰੋਕਣ ਲਈ ਇੱਕ ਕਾਰਜਕਾਰੀ ਆਦੇਸ਼ ਜਾਰੀ ਕਰਨਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904