ਨਵੀਂ ਦਿੱਲੀ: ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਅਜਿਹਾ ਹੀ ਹੋਈ ਹੈ ਜਦੋਂ ਇੱਕ ਵਿਅਕਤੀ ਨੇ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਵਾਰੇਰ ਬਫੇਟ ਨਾਲ ਰੋਟੀ ਖਾਣ ਦੀ ਕੀਮਰ ਬਹੁਤ ਭਾਰੀ ਚੁਕਾਈ ਹੈ। ਜੀ ਹਾਂ, ਇੱਕ ਵਿਅਕਤੀ ਨੇ ਵਾਰੇਨ ਵੱਲੋਂ ਚੈਰਿਟੀ ਲਈ ਕੀਤੀ ਗਈ ਨਿਲਾਮੀ ਕੀਤੀ, ਜਿਸ ‘ਚ ਉਸ ਦੇ ਨਾਲ ਲੰਚ ਕਰਨ ਦੀ ਕੀਮਤ ਚੁਕਾਉਣੀ ਸੀ। ਇੱਕ ਵਿਅਕਤੀ ਨੇ 32 ਕਰੋੜ ਰੁਪਏ ਯਾਨੀ ਕਰੀਬ 4,567,888 ਡਾਲਰ ਦੀ ਬੋਲੀ ਲਗਾਈ। ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਬੋਲੀ ਦਾ ਰਿਕਾਰਡ 3,456,789 ਡਾਲਰ ਸੀ ਜੋ ਸਾਲ 2012 ਅਤੇ 2016 ‘ਚ ਲਗਾਈ ਗਈ ਸੀ। ਬਫੇਟ ਦੀ ਨਿਲਾਮੀ ਵਿੱਚ ਸੈਨ ਫ੍ਰਾਂਸਿਸਕੋ-ਅਧਾਰਿਤ ਚੈਰਿਟੀ ਗਲਾਈਡ ਲਈ $34 ਮਿਲੀਅਨ ਇਕੱਠੇ ਕੀਤੇ। ਇਸ ਨਿਲਾਮੀ ‘ਚ ਜਿੱਤਣ ਵਾਲਾ ਵਿਅਕਤੀ ਨਿਊਯਾਰਕ ਸਟੇਰਹਾਊਸ ‘ਚ 88 ਸਾਲਾ ਦੇ ਵਰੇਨ ਨਾਲ ਖਾਣਾ ਖਾਣ ਲਈ ਆਪਣੇ ਨਾਲ ਸੱਤ ਜਣੇ ਹੋਰ ਵੀ ਲਿਜਾ ਸਕਦਾ ਹੈ। ਫੋਰਬਸ ਨੇ ਦੁਨੀਆ ਦੀਆਂ ਸਭ ਤੋਂ ਅਮੀਰ ਹਸਤੀਆਂ ਦੀ ਸੂਚੀ ਜਾਰੀ ਕੀਤੀ ਸੀ ਜਿਸ 'ਚ ਵਾਰੇਨ ਬਫੇਟ ਨੇ ਤੀਜਾ ਸਥਾਨ ਹਾਸਲ ਕੀਤਾ। ਉਹ ਬਰਕਸ਼ਾਇਰ ਹਾਥਵੇ ਦੇ ਸੀਈਓ ਹਨ, ਜਿਨ੍ਹਾਂ ਦੀ ਕੁੱਲ ਸੰਪਤੀ 82.5 ਬਿਲੀਅਨ ਡਾਲਰ ਹੈ।