ਮਾਸਕੋ: ਰੂਸ ਦੀ ਇੱਕ ਕੰਪਨੀ ਇਨ੍ਹੀਂ ਦਿਨੀਂ ਆਪਣੇ ਵੱਖਰੇ ਫੈਸਲੇ ਕਾਰਨ ਸੁਰਖੀਆਂ ਵਿੱਚ ਹੈ। ਟੈਟਪ੍ਰੋਫ ਨਾਂ ਦੀ ਐਲੂਮਿਨਿਅਮ ਉਤਪਾਦਕ ਕੰਪਨੀ ਆਪਣੀਆਂ ਮਹਿਲਾ ਕਰਮੀਆਂ ਨੂੰ ਸਕਰਟ ਤੇ ਮੈਕ ਦਾ ਮੇਕਅੱਪ ਲਾਕੇ ਕੰਮ 'ਤੇ ਆਉਣ ਲਈ ਰੋਜ਼ਾਨਾ 104 ਰੁਪਏ ਜ਼ਿਆਦਾ ਦੇ ਰਹੀ ਹੈ। ਕੰਪਨੀ ਵਰਕਪਲੇਸ 'ਤੇ ਚੰਗਾ ਮਾਹੌਲ ਸਿਰਜਣ ਲਈ ਇੱਕ ਮਹੀਨਾ ਇੱਕ ਖਾਸ ਮੈਰਾਥਨ ਚਲਾ ਰਹੀ ਹੈ ਜਿਸ ਵਿੱਚ ਮਹਿਲਾਵਾਂ ਨੂੰ ਇਹ ਤੋਹਫਾ ਦਿੱਤਾ ਜਾ ਰਿਹਾ ਹੈ।



ਕੰਪਨੀ ਦੇ ਇਸ ਫੈਸਲੇ 'ਤੇ ਲੋਕਾਂ ਵੱਲੋਂ ਰਲੀ-ਮਿਲੀ ਪ੍ਰਤੀਕਿਰਿਆ ਮਿਲ ਰਹੀ ਹੈ। ਕੁਝ ਲੋਕ ਕੰਪਨੀ ਦੇ ਇਸ ਫੈਸਲੇ ਦੀ ਆਲੋਚਨਾ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਕੰਪਨੀ ਦੇ ਇਸ ਫੈਸਲੇ ਨੂੰ ਡਾਰਕ ਏਜ ਦੱਸਿਆ ਹੈ। ਇਸ ਬਾਰੇ ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਮਹਿਲਾਵਾਂ ‘ਚ ਜਾਗਰੂਕਤਾ ਆਵੇਗੀ।



ਕੰਪਨੀ ਦਾ ਇਹ ਖਾਸ ਪ੍ਰੋਗਰਾਮ 27 ਮਈ ਤੋਂ 30 ਜੂਨ ਤਕ ਚੱਲੇਗਾ। ਖਾਸ ਗੱਲ ਇਹ ਹੈ ਕਿ ਪੈਸੇ ਸਿਰਫ ਉਨ੍ਹਾਂ ਔਰਤਾਂ ਨੂੰ ਦਿੱਤੇ ਗਏ ਹਨ, ਜਿਨ੍ਹਾਂ ਨੇ ਸਕਰਟ ਅਤੇ ਮੇਕਅੱਪ ਦੇ ਨਾਲ ਆਪਣੀਆਂ ਤਸਵੀਰਾਂ ਕੰਪਨੀ ਨੂੰ ਭੇਜੀਆਂ ਹਨ।