ਵਾਸ਼ਿੰਗਟਨ: ਦੁਨੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਬਿੱਲ ਗੇਟਸ ਦੀ ਸਾਦਗੀ ਦੇ ਕਿੱਸੇ ਸਾਹਮਣੇ ਆਉਂਦੇ ਹਨ। ਮਾਈਕ੍ਰੋਸਾਫਟ ਕੰਪਨੀ ਦੇ ਮੁਲਾਜ਼ਮ ਵੀ ਕਈ ਵਾਰ ਬਿੱਲ ਨੂੰ ਦੁਨੀਆ ਦਾ ਸਭ ਤੋਂ ਚੰਗਾ ਬੌਸ ਦੱਸ ਚੁੱਕੇ ਹਨ। ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਬਿੱਲ ਗੇਟਸ ਦੀ ਤਾਜ਼ਾ ਤਸਵੀਰ ਉਨ੍ਹਾਂ ਦੀ ਸਾਦਗੀ ਦੇ ਦਾਅਵੇ ਸੱਚ ਸਾਬਤ ਕਰ ਰਹੀ ਹੈ। ਇਸ ਫੋਟੋ ਵਿੱਚ ਬਿੱਲ ਗੇਟਸ ਸਿਆਟਲ ਦੇ ਫਾਸਟ ਫੂਡ ਰੇਸਤਰਾਂ ਦੇ ਬਾਹਰ ਮਹਿਜ਼ 8 ਡਾਲਰ (500 ਰੁਪਏ) ਦੇ ਬਰਗਰ ਫ੍ਰਾਈ ਤੇ ਕੋਕ ਲੈਣ ਲਈ ਕਤਾਰ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ।
ਇਸ ਫੋਟੋ ਨੂੰ ਬਿੱਲ ਦੀ ਕੰਪਨੀ ਦੇ ਸਾਬਕਾ ਮੁਲਾਜ਼ਮ ਮਾਈਕ ਗੇਲੋਸ ਨੇ ਫੇਸਬੁੱਕ ’ਤੇ ਸ਼ੇਅਰ ਕੀਤਾ ਹੈ। ਇਸ ਵਿੱਚ ਲਾਲ ਰੰਗ ਦੀ ਸਵੈਟਰ ਪਾਈ ਹੋਏ ਬਿੱਲ ਟੋਪੀ ਵਾਲੇ ਮੁੰਡੇ ਪਿੱਛੇ ਖੜ੍ਹੇ ਦਿੱਸ ਰਹੇ ਹਨ। ਦੱਸਿਆ ਜਾਂਦਾ ਹੈ ਕਿ ਬਿੱਲ ਬਰਗਰ ਖਾਣ ਦੇ ਸ਼ੌਕੀਨ ਹਨ। ਇੱਕ ਖ਼ਾਸ ਦੁਕਾਨ ਤੋਂ ਉਹ ਅੱਜ ਵੀ ਬਰਗਰ ਖਾਣ ਜਾਂਦੇ ਹਨ।
ਬਿੱਲ ਗੇਟਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਖ਼ੁਦ ਨੂੰ ਖ਼ਾਸ ਆਦਮੀ ਵਜੋਂ ਦਿਖਾਉਣ ਦਾ ਸ਼ੌਕ ਨਹੀਂ। ਦੁਨੀਆ ਦੇ ਸਭ ਤੋਂ ਅਮੀਰ ਆਦਮੀ ਦੇ ਤੌਰ ’ਤੇ ਉਹ ਕਿਸੇ ਵੀ ਵੱਡੇ ਰੇਸਤਰਾਂ ਵਿੱਚ ਖਾਣਾ ਖਾ ਸਕ ਦੇ ਹਨ, ਪਰ ਉਨ੍ਹਾਂ ਕਿਹਾ ਕਿ ਇੱਕ ਸਮੇਂ ਬਾਅਦ ਛੋਟਾ-ਵੱਡਾ ਸਭ ਇੱਕ ਸਮਾਨ ਹੋ ਜਾਂਦਾ ਹੈ।