ਵਾਸ਼ਿੰਗਟਨ: ਅਮਰੀਕਾ ਵਿੱਚ ਐਚ-4 ਵੀਜ਼ਾ ਖਤਮ ਕਰਨ ਖਿਲਾਫ ਲਾਮਬੰਦੀ ਸ਼ੁਰੂ ਹੋਈ ਹੈ। ਅਮਰੀਕੀ ਕਾਂਗਰਸ ’ਚ ਐਚ-4 ਵੀਜ਼ਾ ਦੇ ਹੱਕ ਵਿੱਚ ਬਿੱਲ ਪੇਸ਼ ਕੀਤਾ ਗਿਆ ਹੈ। ਇਸ ਬਿੱਲ ਰਾਹੀਂ ਐਚ-4 ਵੀਜ਼ਾ ਖਤਮ ਕਰਨ ਦਾ ਵਿਰੋਧ ਕੀਤਾ ਗਿਆ ਹੈ।
ਦਰਅਸਲ ਟਰੰਪ ਪ੍ਰਸ਼ਾਸਨ ਵੱਲੋਂ ਨਵੀਆਂ ਵੀਜ਼ਾ ਸ਼ਰਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਐਚ-4 ਵੀਜ਼ਾ ਖਤਮ ਕਰਨ ਦੀਆਂ ਕੋਸ਼ਿਸ਼ਾਂ ਚੱਲ਼ ਰਹੀਆਂ ਹਨ। ਐਚ-4 ਵੀਜ਼ਾ ਐਚ1-ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਕੀਤਾ ਜਾਂਦਾ ਹੈ।
ਇਸ ਲਈ ਅਮਰੀਕੀ ਕਾਂਗਰਸ ’ਚ ਐਚ-4 ਵੀਜ਼ਾ ਦੇ ਹੱਕ ਵਿੱਚ ਬਿੱਲ ਪੇਸ਼ ਕੀਤਾ ਗਿਆ ਹੈ। ਇਹ ਬਿੱਲ ਦੋ ਅਮਰੀਕੀ ਸੰਸਦ ਮੈਂਬਰਾਂ ਅੰਨਾ ਜੀ ਇਸ਼ੂ ਤੇ ਜੋ ਲਾਫਗਰੇਨ ਨੇ ਪੇਸ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲਾਭ ਖਤਮ ਕਰਨ ਨਾਲ ਵਿਦੇਸ਼ੀ ਕਰਮਚਾਰੀ ਆਪਣੇ ਦੇਸ਼ ਚਲੇ ਜਾਣਗੇ ਤੇ ਆਪਣੇ ਹੁਨਰ ਦੀ ਵਰਤੋਂ ਅਮਰੀਕੀ ਕੰਪਨੀਆਂ ਨਾਲ ਮੁਕਾਬਲੇ ’ਚ ਕਰਨਗੇ।