ਨਿਊਯਾਰਕ : ਅਮਰੀਕਾ ਵਿੱਚ ਨਿਊਯਾਰਕ ਦੇ ਨੇੜੇ ਮੈਨਹਟਣ ਵਿੱਚ ਪਾਈਪ ਬੰਬ ਕਾਰਨ ਜ਼ਬਰਦਸਤ ਧਮਾਕਾ ਹੋਈਆ ਹੈ। ਇਸ ਧਮਾਕੇ ਵਿੱਚ ਲਗਭਗ 26 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਮੈਨਹਟਣ ਦੇ ਚੈਸਲਾ ਨੇਬਰਹੁੱਡ ਵਿੱਚ ਸ਼ਨੀਵਾਰ ਦੇਰ ਰਾਤ ਨੂੰ ਇਸ ਧਮਾਕੇ ਨਾਲ ਪੂਰਾ ਇਲਾਕਾ ਸਹਿਮ ਗਿਆ। 26 ਜ਼ਖਮੀਆਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹਨ। ਸਾਰੇ ਜ਼ਖਮੀਆਂ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਧਮਾਕੇ ਦੀ ਜਾਂਚ ਕਰ ਰਹੀ ਹੈ।
ਨਿਊਜ਼ ਏਜੰਸੀ ਏ.ਐਨ.ਆਈ. ਨੇ ਟਵੀਟ ਵਿੱਚ ਅਮਰੀਕੀ ਮੀਡੀਆ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਮੈਨਹਟਣ ਦੇ ਸਿਕਸਥ ਏਵੈਨਯੂ ਵਿੱਚ ਇਹ ਧਮਾਕਾ ਹੋਈਆ ਹੈ।ਧਮਾਕੇ ਦੀ ਵਜ੍ਹਾ ਦਾ ਹਾਲੇ ਪਤਾ ਨਹੀਂ ਲਗਿਆ ਹੈ। ਜਿਸ ਬਿਲਡਿੰਗ ਵਿੱਚ ਇਹ ਧਮਾਕਾ ਹੋਇਆ ਹੈ। ਉਸ ਦਾ ਇੱਕ ਹਿੱਸਾ ਡਿਗ ਗਿਆ ਹੈ। ਫ਼ਿਲਹਾਲ ਰੇਸਕਯੂ ਦਾ ਕੰਮ ਜਾਰੀ ਹੈ। ਪੁਲਿਸ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ।
ਨਿਊਯਾਰਕ ਸਿਟੀ ਪੁਲਿਸ ਵਿਭਾਗ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਅਡੀਸ਼ਲ ਕਮਿਸ਼ਨਰ ਜੇ ਪੀਟਰ ਡੋਨਾਲਡ ਨੇ ਟਵਿਟਰ 'ਤੇ ਲਿਖਿਆ,' ਨਿਊਯਾਰਕ ਸਿਟੀ ਦੇ ਕੋਲ ਮੈਨਹਟਣ ਦੀ 23ਵੀਂ ਸਟਰੀਟ, 6ਵੇਂ ਏਵੈਨਯੂ ਵਿੱਚ ਇੱਕ ਵਿਸਫੋਟ ਹੋਣ ਦੀ ਖ਼ਬਰ ਮਿਲੀ ਹੈ।
ਉਨ੍ਹਾਂ ਕਿਹਾ ਕਿ ਇਹ ਵਿਸਫੋਟ ਚੇਲਸਿਯਾ ਵਿੱਚ ਕਲ ਰਾਤ ਹੋਇਆ। ਇਹ ਬਹੁਤ ਭੀੜ ਵਾਲਾ ਇਲਾਕਾ ਹੈ।