ਵਾਸ਼ਿੰਗਟਨ: ਐਪਲ ਨੇ ਆਈਫੋਨ 7 ਤੇ ਆਈਫੋਨ 7 ਪਲੱਸ ਫੋਨ ਦੀ ਵਿੱਕਰੀ 28 ਦੇਸ਼ਾਂ ਵਿੱਚ ਸ਼ੁਰੂ ਕਰ ਦਿੱਤੀ ਹੈ। ਅਮਰੀਕਾ, ਚੀਨ, ਆਸਟ੍ਰੇਲੀਆ, ਜਾਪਾਨ ਅਤੇ ਹਾਂਗਕਾਂਗ ਸਮੇਤ ਕਈ ਦੇਸ਼ਾਂ ਵਿੱਚ ਐਪਲ ਦੇ ਸਟੋਰ ਸਾਹਮਣੇ ਪਿਛਲੇ ਦੋ ਦਿਨਾਂ ਤੋਂ ਲੋਕਾਂ ਦੀ ਭੀੜ ਹੈ। ਕਈ ਲੋਕ ਤਾਂ ਟੈਂਟ ਲੱਗਾ ਕੇ ਸਟੋਰਾਂ ਅੱਗੇ ਬੈਠੇ ਸਨ।
ਮੀਡੀਆ ਰਿਪੋਰਟਸ ਅਨੁਸਾਰ ਭਾਰਤ ਤੋਂ ਬਹੁਤ ਸਾਰੇ ਲੋਕ ਫ਼ੋਨ ਖ਼ਰੀਦਣ ਲਈ ਲੰਡਨ ਪਹੁੰਚੇ ਹਨ। ਆਈ ਫ਼ੋਨ 7 ਦਾ ਜੈੱਟ ਬਲੈਕ ਕੱਲਰ ਆਊਟ ਆਫ਼ ਸਟਾਕ ਹੋ ਜਾਣ ਕਾਰਨ ਕੁੱਝ ਲੋਕਾਂ ਨੂੰ ਨਿਰਾਸ਼ਾ ਵੀ ਹੋ ਰਹੀ ਹੈ। ਇਹ ਰੰਗ ਪਹਿਲਾਂ ਹੀ ਵਿਕ ਚੁੱਕਾ ਹੈ। 7 ਸਤੰਬਰ ਨੂੰ ਆਈ ਫ਼ੋਨ 7 ਅਤੇ ਆਈ ਫ਼ੋਨ 7 ਪਲੱਸ 32 ਜੀਬੀ ,128 ਤੇ 256 ਜੀਬੀ ਵੈਰੀਐਂਟ ਲਾਂਚ ਕੀਤੇ ਗਏ ਹਨ।
ਕੰਪਨੀ ਮੁਤਾਬਿਕ ਆਈ ਫ਼ੋਨ 7 ਦਾ 32 ਜੀਬੀ ਵੈਰੀਐਂਟ 60 ਹਜ਼ਾਰ, 128 ਜੀਬੀ ਵੈਰੀਐਂਟ 70 ਹਜ਼ਾਰ ਤੇ 256 ਜੀਬੀ ਵੈਰੀਐਂਟ 80 ਹਜ਼ਾਰ ਰੁਪਏ ਦਾ ਮਿਲੇਗਾ। ਜਦਕਿ ਐਪਲ ਦਾ ਆਈ ਫ਼ੋਨ 7 ਪਲੱਸ 32 ਜੀਬੀ ਵੈਰੀਐਂਟ 72 ਹਜ਼ਾਰ ਰੁਪਏ, 128 ਜੀਬੀ 82 ਹਜ਼ਾਰ ਤੇ 256 ਜੀਬੀ ਵੈਰੀਐਂਟ 92 ਹਜ਼ਾਰ ਰੁਪਏ ‘ਚ ਮਿਲੇਗਾ।
ਅਮਰੀਕਾ ਵਿੱਚ ਕੰਪਨੀ ਦੇ ਸਟੋਰ ਦੇ ਬਾਹਰ ਰਾਤ ਤੋਂ ਹੀ ਲੋਕਾਂ ਦੀ ਲਾਈਨਾਂ ਲੱਗ ਗਈਆਂ ਸਨ। ਲੋਕਾਂ ਨੂੰ ਮਿਲਣ ਲਈ ਐਪਲ ਦੇ ਸੀਈਓ ਟਿਮ ਕੂਕ ਵੀ ਪਹੁੰਚੇ। ਜਰਮਨੀ ਵਿੱਚ ਐਪਲ ਦੇ ਸ਼ੌਕੀਨਾਂ ਵਿੱਚ ਆਈ ਫ਼ੋਨ 7 ਨੂੰ ਲੈ ਕੇ ਕਾਫ਼ੀ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ।