ਵਾਸ਼ਿੰਗਟਨ : ਅਮਰੀਕਾ ਵਿੱਚ ਭਾਰਤੀ ਮੂਲ ਦੇ ਅਧਿਕਾਰੀ ਨੇ 201 ਕਰੋੜ ਦਾ ਵੱਡਾ ਘਪਲਾ ਕੀਤਾ ਹੈ। ਅਮਰੀਕਾ ਦੇ ਕਾਨੂੰਨ ਅਨੁਸਾਰ ਜੇਕਰ ਉਸ ਉੱਤੇ ਲੱਗੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਸ ਨੂੰ 20 ਸਾਲ ਦੀ ਸਜ਼ਾ ਹੋ ਸਕਦੀ ਹੈ। 44 ਸਾਲਾ ਨਵੀਨ ਸ਼ੰਕਰ ਸੁਬਰਾਮਨੀਅਮ 'ਜੇਵੀਅਰ ਅਸੈਕਸ ਹੋਲਡਿੰਗਸ' ਦਾ ਸੀ. ਈ. ਓ. ਸੀ।
ਦੋਸ਼ਾਂ ਅਨੁਸਾਰ ਜੇਵੀਅਰ ਨੇ ਸਤੰਬਰ 2010 ਤੋਂ ਲੈ ਕੇ 2014 ਤੱਕ ਅਸੈਕਸ ਹੋਲਡਿੰਗਸ ਦਾ ਕਾਰਜਭਾਲ ਸੰਭਾਲਿਆ ਸੀ ਅਤੇ ਇਸ ਦੌਰਾਨ ਉਸ ਨੇ ਚੀਨੀ ਵਿੱਚ ਅਤੇ ਚਿੱਲੀ ਵਿਚ ਲੋਹੇ ਦੇ ਖਨਨ ਵਿਚ ਫ਼ਰਜ਼ੀ ਨਿਵੇਸ਼ ਤਹਿਤ 100 ਦੇ ਕਰੀਬ ਨਿਵੇਸ਼ਕਾਂ ਤੋਂ ਕਰੋੜਾਂ ਰੁਪਏ ਇਕੱਠੇ ਕੀਤੇ।
ਨਵੀਨ ਨੇ ਜੇਵੀਅਰ ਅਸੈਕਸ ਹੋਲਡਿੰਗਸ ਵਿਚ ਨਿਵੇਸ਼ ਲਈ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਇੱਕ ਫ਼ਰਜ਼ੀ ਵਿੱਤੀ ਬਿਓਰਾ, ਫ਼ਰਜ਼ੀ ਦਸਤਾਵੇਜ਼ਾਂ ਆਦਿ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਨੂੰ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਪਰ ਬਾਅਦ ਵਿਚ ਮੁੱਕਰ ਗਿਆ। ਨਿਵੇਸ਼ਕਾਂ ਦੀ ਸ਼ਿਕਾਇਤ ਉੱਤੇ ਅਮਰੀਕੀ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਨਵੀਨ ਸ਼ੰਕਰ ਸੁਬਰਾਮਨੀਅਮ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ।