ਇਸਲਾਮਾਬਾਦ : ਪ੍ਰਮਾਣੂ ਹਥਿਆਰਾਂ ਨੂੰ ਲੇੈ ਕੇ ਪਾਕਿਸਤਾਨ ਦੇ ਖ਼ਤਰਨਾਕ ਇਰਾਦੇ ਫਿਰ ਤੋਂ ਸਾਹਮਣੇ ਆਏ ਹਨ। ਮਾਹਿਰਾਂ ਅਨੁਸਾਰ ਪਾਕਿਸਤਾਨ ਨੇ ਪ੍ਰਮਾਣੂ ਸਾਈਟ ਬਣਾਈ ਹੈ ਜਿਸ ਦੀਆਂ ਸੈਟੇਲਾਈਟ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਪਾਕਿਸਤਾਨ ਵੱਲੋਂ ਵਿਕਸਤ ਕੀਤਾ ਗਿਆ ਪ੍ਰਮਾਣੂ ਸੈਂਟਰ ਕੋਇਟਾ ਸ਼ਹਿਰ ਵਿੱਚ ਹੈ।


ਮੀਡੀਆ ਰਿਪੋਰਟ ਅਨੁਸਾਰ ਖ਼ਾਨ ਰਿਸਰਚ ਲੈਬੋਟ੍ਰਰੀਜ਼ ਵਿੱਚ ਸਥਿਤ ਇਸ ਨਵੀਂ ਸਾਈਟ ਦਾ ਏਰੀਆ ਕਰੀਬ 1.2 ਹੈਕਟੇਅਰ ਹੈ। ਏਅਰ ਬੇਸ ਡਿਫੈਂਸ ਐਂਡ ਸਪੇਸ ਨੇ 28 ਸਤੰਬਰ 2015 ਅਤੇ 18 ਅਪ੍ਰੈਲ 2016 ਨੂੰ ਕੁੱਝ ਸੈਟੇਲਾਈਟ ਤਸਵੀਰਾਂ ਹਾਸਲ ਕੀਤੀਆਂ ਸਨ ਜੋ ਇਸ ਗੱਲ ਦਾ ਸਬੂਤ ਹੈ ਕਿ ਪਾਕਿਸਤਾਨ ਕਿਸ ਤਰੀਕੇ ਨਾਲ ਪ੍ਰਮਾਣੂ ਹਥਿਆਰ ਵਿਕਸਤ ਕਰ ਰਿਹਾ ਹੈ। ਪਾਕਿਸਤਾਨ ਦਾ ਇਹ ਕਦਮ ਐਨ ਐਸ ਜੀ (ਪ੍ਰਮਾਣੂ ਸਪਲਾਇਰ ਗਰੁੱਪ) ਦੇ ਸਿਧਾਂਤਾਂ ਦੇ ਖ਼ਿਲਾਫ਼ ਹੈ।

ਪਾਕਿਸਤਾਨ ਇਸ ਗਰੁੱਪ ਵਿੱਚ ਸ਼ਾਮਲ ਹੋਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸ ਲਈ ਉਸ ਨੂੰ ਚੀਨ ਦੀ ਹਿਮਾਇਤ ਵੀ ਹਾਸਲ ਹੈ। ਪਾਕਿਸਤਾਨ ਨੇ ਪਹਿਲਾਂ ਪ੍ਰਮਾਣੂ ਪ੍ਰੇਖਣ 1998 ਵਿੱਚ ਕੀਤਾ ਸੀ। ਇਸ ਸਮੇਂ ਉਸ ਦੇ ਕੋਲ 120 ਪ੍ਰਮਾਣੂ ਹਥਿਆਰ ਹਨ ਜੋ ਭਾਰਤ, ਇਜ਼ਰਾਈਲੀ ਅਤੇ ਨਾਰਥ ਕੋਰੀਆ ਤੋਂ ਜ਼ਿਆਦਾ ਹਨ। ਯਾਦ ਰਹੇ ਕਿ ਪਾਕਿਸਤਾਨ ਕੋਲ ਪਹਿਲਾਂ ਹੀ ਭਾਰਤ ਤੋਂ ਜ਼ਿਆਦਾ ਪ੍ਰਮਾਣੂ ਹਥਿਆਰ ਹਨ।