Blast in Afghanistan: ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸ਼ੁੱਕਰਵਾਰ ਸਵੇਰੇ ਜ਼ੋਰਦਾਰ ਧਮਾਕਾ ਹੋਇਆ ਹੈ। ਜਾਣਕਾਰੀ ਮੁਤਾਬਕ, ਇਹ ਧਮਾਕਾ ਕਾਬੁਲ ਦੇ ਇਕ ਵਿਦਿਅਕ ਸੰਸਥਾਨ(Kabul Education Centre) 'ਚ ਹੋਇਆ। ਇਸ ਧਮਾਕੇ 'ਚ ਘੱਟੋ-ਘੱਟ 19 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਪੁਲਿਸ ਨੇ ਕਿਹਾ ਕਿ ਹਮਲੇ ਦੀ ਜ਼ਿੰਮੇਵਾਰੀ ਲਈ ਤੁਰੰਤ ਕੋਈ ਦਾਅਵਾ ਨਹੀਂ ਕੀਤਾ ਗਿਆ।
ਕਾਬੁਲ ਪੁਲਿਸ ਦੇ ਬੁਲਾਰੇ ਖ਼ਾਲਿਦ ਜ਼ਦਰਾਨ ਨੇ ਦੱਸਿਆ ਕਿ ਧਮਾਕਾ ਇੱਕ ਸੰਸਥਾ ਦੇ ਅੰਦਰ ਹੋਇਆ। ਸੁਰੱਖਿਆ ਅਧਿਕਾਰੀ ਜਾਂਚ ਲਈ ਇਲਾਕੇ 'ਚ ਪਹੁੰਚ ਗਏ ਹਨ।
ਕਾਬੁਲ ਵਿੱਚ ਧਮਾਕਾ
ਮੀਡੀਆ ਰਿਪੋਰਟਾਂ ਮੁਤਾਬਕ ਤਾਲਿਬਾਨ ਦੇ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਧਮਾਕਾ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸ਼ੁੱਕਰਵਾਰ ਸਵੇਰੇ ਹੋਇਆ। ਸਥਾਨਕ ਮੀਡੀਆ ਮੁਤਾਬਕ, ਧਮਾਕਾ ਦਸ਼ਤੀ ਬਰਚੀ ਇਲਾਕੇ 'ਚ ਇਕ ਸਿੱਖਿਆ ਕੇਂਦਰ ਦੇ ਅੰਦਰ ਹੋਇਆ। ਤਾਲਿਬਾਨ ਦੀ ਤਰਫੋਂ, ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫੀ ਤਾਕੋਰ ਨੇ ਕਿਹਾ ਕਿ ਧਮਾਕਾ ਤੜਕੇ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ ਹਮਲੇ 'ਚ 19 ਲੋਕਾਂ ਦੀ ਮੌਤ ਹੋ ਗਈ ਹੈ।
ਕਿਸਨੇ ਲਈ ਹਮਲੇ ਦੀ ਜ਼ਿੰਮੇਵਾਰੀ ?
ਕਾਬੁਲ ਵਿੱਚ ਸਿੱਖਿਆ ਕੇਂਦਰ ਦੇ ਅੰਦਰ ਹੋਏ ਧਮਾਕੇ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਇੱਕ ਸਾਲ ਪਹਿਲਾਂ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਇਸ ਤਰ੍ਹਾਂ ਦੀਆਂ ਹਿੰਸਾ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ। ਇਸਲਾਮਿਕ ਸਟੇਟ ਸਮੂਹ ਨੂੰ ਤਾਲਿਬਾਨ ਦਾ ਵੱਡਾ ਵਿਰੋਧੀ ਮੰਨਿਆ ਜਾਂਦਾ ਹੈ। ਮਸਜਿਦਾਂ ਅਤੇ ਖ਼ਾਸ ਤੌਰ 'ਤੇ ਅਫ਼ਗ਼ਾਨਿਸਤਾਨ ਦੇ ਸ਼ੀਆ ਭਾਈਚਾਰੇ ਦੇ ਮੈਂਬਰਾਂ ਨੂੰ ਪਿਛਲੇ ਸਮੇਂ 'ਚ ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ ਹੈ।
23 ਸਤੰਬਰ ਨੂੰ ਮਸਜਿਦ ਵਿੱਚ ਹੋਇਆ ਸੀ ਧਮਾਕਾ
ਇਸ ਮਹੀਨੇ 23 ਸਤੰਬਰ ਨੂੰ ਵੀ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਧਮਾਕਾ ਹੋਇਆ ਸੀ। ਇਹ ਧਮਾਕਾ ਕਾਬੁਲ ਦੀ ਇੱਕ ਮਸਜਿਦ ਨੇੜੇ ਹੋਇਆ, ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਸਤੰਬਰ ਵਿੱਚ ਹੇਰਾਤ ਸ਼ਹਿਰ ਦੇ ਨੇੜੇ ਇੱਕ ਮਸਜਿਦ ਵਿੱਚ ਧਮਾਕਾ ਹੋਇਆ ਸੀ।
ਇਹ ਵੀ ਪੜ੍ਹੋ: Iran Protest : 'ਹਿਜਾਬ ਵਿਰੋਧ' ਦੇ ਸਮਰਥਨ 'ਚ ਉਤਰੀ ਤੁਰਕੀ ਦੀ ਮਸ਼ਹੂਰ ਗਾਇਕਾ ,ਸਟੇਜ 'ਤੇ ਸਾਰਿਆਂ ਦੇ ਸਾਹਮਣੇ ਕੱਟੇ ਆਪਣੇ ਵਾਲ