ਨਵੀਂ ਦਿੱਲੀ:


Kabul Blast: ਕਾਬੁਲ (Kabul) ਸ਼ਹਿਰ ਵਿੱਚ ਵੱਡਾ ਧਮਾਕਾ (Blast) ਹੋਇਆ ਹੈ। ਕਾਬੁਲ ਹਵਾਈ ਅੱਡੇ (Kabul Airport) ਦੇ ਨਜ਼ਦੀਕ ਖਾਜੇਹ ਬਾਗਰਾ ਦੇ ਰਿਹਾਇਸ਼ੀ ਖੇਤਰ ਵਿੱਚ ਇੱਕ ਘਰ ਉੱਤੇ ਰਾਕੇਟ (Rocket) ਦਾਗਿਆ ਗਿਆ ਹੈ। ਜਿਸ ਘਰ ਵਿੱਚ ਇਹ ਰਾਕੇਟ ਡਿੱਗਿਆ ਉਸ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਹੈ। ਤਿੰਨ ਜ਼ਖਮੀ ਦੱਸੇ ਜਾ ਰਹੇ ਹਨ।


ਅਫਗਾਨ (Afghan) ਮੀਡੀਆ ਅਨੁਸਾਰ ਰਾਕੇਟ ਘਰ 'ਤੇ ਡਿੱਗਿਆ।ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।ਲੋਕ ਇਧਰ -ਉਧਰ ਭੱਜ ਰਹੇ ਹਨ।ਸਥਾਨਕ ਪੱਤਰਕਾਰ ਅਨੁਸਾਰ ਇਸ ਦੀ ਆਵਾਜ਼ ਦੂਰ -ਦੂਰ ਤੱਕ ਸੁਣੀ ਗਈ ਹੈ। ਅਜੇ ਤੱਕ ਕਿਸੇ ਵੀ ਸੰਗਠਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਤੋਂ ਪਹਿਲਾਂ 26 ਅਗਸਤ ਨੂੰ ਕਾਬੁਲ ਹਵਾਈ ਅੱਡੇ ਤੇ  ਦੋ ਲੜੀਵਾਰ ਧਮਾਕੇ ਹੋਏ ਸਨ ਜਿਨ੍ਹਾਂ ਵਿੱਚ 170 ਲੋਕ ਮਾਰੇ ਗਏ ਸਨ।


 






 



ਅਮਰੀਕਾ ਪਹਿਲਾਂ ਹੀ ਅਲਰਟ ਹੋ ਚੁੱਕਾ ਸੀ
ਤੁਹਾਨੂੰ ਦੱਸ ਦੇਈਏ ਕਿ ਇਹ ਰਾਕੇਟ ਹਮਲਾ ਉਸ ਸਮੇਂ ਹੋਇਆ ਜਦੋਂ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਚਿਤਾਵਨੀ ਦਿੱਤੀ ਸੀ ਕਿ ਅੱਤਵਾਦੀ ਅਗਲੇ 24 ਤੋਂ 36 ਘੰਟਿਆਂ ਵਿੱਚ ਇੱਕ ਵਾਰ ਫਿਰ ਕਾਬੁਲ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਸ ਚਿਤਾਵਨੀ ਦੇ ਬਾਅਦ ਹੀ ਦੁਬਾਰਾ ਧਮਾਕਾ ਹੋਇਆ ਹੈ।



ਇਸਲਾਮਿਕ ਸਟੇਟ ਖੁਰਾਸਾਨ ਨੇ 26 ਅਗਸਤ ਦੇ ਹਮਲੇ ਦੀ ਜ਼ਿੰਮੇਵਾਰੀ ਲਈ 
ਇਸਲਾਮਿਕ ਸਟੇਟ ਖੁਰਾਸਾਨ ਨੇ 26 ਅਗਸਤ ਨੂੰ ਹੋਏ ਕਾਬੁਲ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਆਈਐਸਆਈਐਸ ਦੇ ਟਿਕਾਣਿਆਂ ਉੱਤੇ ਡਰੋਨ ਹਮਲੇ ਕੀਤੇ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਸੀ ਕਿ ਸਾਡੇ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।