ਬ੍ਰਿਟੇਨ: ਸ਼ੁੱਕਰਵਾਰ ਇਕ ਸਰਵੇਖਣ 'ਚ ਪਤਾ ਲੱਗਾ ਹੈ ਕਿ ਉੱਥੋਂ ਦੇ ਨੌਜਵਾਨ ਰਾਜਸ਼ਾਹੀ ਪਰੰਪਰਾ ਨੂੰ ਹੁਣ ਖਤਮ ਕਰਨਾ ਚਾਹੁੰਦੇ ਹਨ ਤੇ ਇਕ ਚੁਣਿਆ ਹੋਇਆ ਮੁਖੀ ਚਾਹੁੰਦੇ ਹਨ। YouGov ਦੇ ਸਰਵੇਖਣ ਦੇ ਮੁਤਾਬਕ 18 ਤੋਂ 24 ਸਾਲ ਦੇ ਵਿਚ 41 ਫੀਸਦ ਲੋਕ ਰਾਜਸ਼ਾਹੀ ਨੂੰ ਖਤਮ ਕਰਨਾ ਚਾਹੁੰਦੇ ਹਨ। ਜਦਕਿ 31 ਫੀਸਦ ਲੋਕ ਅਜਿਹਾ ਨਹੀਂ ਚਾਹੁੰਦੇ। ਜਾਣਕਾਰੀ ਮੁਤਾਬਕ ਦੋ ਸਾਲ ਪਹਿਲਾਂ ਇਹ ਅੰਕੜਾ ਕੁਝ ਹੋਰ ਸੀ। ਉਦੋਂ 46 ਫੀਸਦ ਲੋਕ ਰਾਜਸ਼ਾਹੀ ਦੇ ਸਮਰਥਨ 'ਚ ਸਨ। ਸਿਰਫ 26 ਫੀਸਦ ਲੋਕ ਇਸ ਨੂੰ ਬਦਲਣਾ ਚਾਹੁੰਦੇ ਸਨ।
ਉੱਥੇ ਹੀ ਬ੍ਰਿਟਿਸ਼ ਰਾਜਸ਼ਾਹੀ ਨੂੰ ਉਸ ਦੇ ਇਤਿਹਾਸ ਦਾ ਪਤਾ ਵਿਲਿਅਮ ਦ ਕੌਨਕਰਰ ਤੋਂ ਲੱਗਾ ਸੀ। ਉਨ੍ਹਾਂ 1066 'ਚ ਇੰਗਲੈਂਡ 'ਤੇ ਹਮਲਾ ਕੀਤਾ ਸੀ। 2021 ਅਪ੍ਰੈਲ 'ਚ ਰਾਣੀ ਦੇ 99 ਸਾਲਾ ਪਤੀ ਪ੍ਰਿੰਸ ਫਿਲਿਪ ਦੀ ਮੌਤ ਤੇ ਐਲਿਜ਼ਾਬੇਥ ਦੇ ਪੋਤੇ ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਪਤਨੀ ਮੇਘਨ ਦਾ ਯੂਐਸ ਚੈਟ ਸ਼ੋਅ ਦੌਰਾਨ ਹੋਇਆ ਇੰਟਰਵਿਊ ਦੋਵੇਂ ਲਈ ਵਿੰਡਸਰ ਲਈ ਕਾਫੀ ਮੁਸ਼ਕਿਲ ਰਹੇ। ਹੁਣ ਇਕ ਵਾਰ ਫਿਰ ਤੋਂ ਰਾਜਸ਼ਾਹੀ ਖਤਮ ਕਰਨ ਦੀ ਗੱਲ ਮਹਾਰਾਣੀ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ।
ਹੈਰੀ ਤੇ ਮਨੇਘਨ ਬਣੇ ਨੌਜਵਾਨਾਂ ਦੀ ਪਸੰਦ
ਪਿਛਲੇ ਸਰਵੇਖਣ ਦੌਰਾਨ ਨੌਜਵਾਨ ਪੀੜੀ ਨੇ ਹੈਰੀ ਤੇ ਮੇਘਨ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਸੀ ਤੇ ਉਨ੍ਹਾਂ ਪ੍ਰਤੀ ਸਕਾਰਾਤਮਕਤਾ ਦਿਖਾਈ ਸੀ। ਜਦਕਿ ਉਦੋਂ 4'870 ਲੋਕਾਂ ਦੇ ਸਰਵੇਖਣ 'ਚ ਪਾਇਆ ਕਿ 25 ਤੋਂ 49 ਉਮਰ ਵਰਗ ਦੇ 53 ਫੀਸਦ ਲੋਕਾਂ ਨੇ ਰਾਜਸ਼ਾਹੀ ਨੂੰ ਬਣਾਏ ਰੱਖਣ ਦਾ ਸਮਰਥਨ ਕੀਤਾ ਹੈ।
ਰਾਜਸ਼ਾਹੀ ਦੇ ਪੱਖ 'ਚ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ
ਉੱਥੇ ਹੀ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ 'ਚ 81 ਫੀਸਦ ਨੇ ਰਾਜਸ਼ਾਹੀ ਦਾ ਸਮਰਥਨ ਕੀਤਾ। ਜੋ ਕਾਫੀ ਚੰਗਾ ਅੰਕੜਾ ਮੰਨਿਆ ਜਾ ਸਕਦਾ ਹੈ ਤੇ ਇਸ ਰਵਾਇਤ ਨੂੰ ਅੱਗੇ ਤਕ ਚੱਲਣ 'ਤੇ ਜ਼ੋਰ ਦਿੱਤਾ ਹੈ।
ਇਹ ਵੀ ਪੜ੍ਹੋ: Ludhiana Curfew Relief: ਡੀਸੀ ਦੇ ਹੁਕਮਾਂ ਮੁਤਾਬਕ ਹੁਣ ਲੁਧਿਆਣਾ ਵਾਸਿਆਂ ਨੂੰ ਮਿਲੀ ਕੁਝ ਰਾਹਤ, ਬਦਲ ਗਿਆ ਦੁਕਾਨਾਂ ਖੁਲ੍ਹਣ ਦਾ ਸਮਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin