ਲੰਡਨ: ਬਰਤਾਨੀਆ ਦੀ ਸੰਸਦ ਦੇ ਉਪਰਲੇ ਸਦਨ ਹਾਊਸ ਆਫ ਲਾਰਡਜ਼ ਵਿੱਚ ਅਹਿਮ ਸਿੱਖ ਲੀਡਰ ਲਾਰਡ ਇੰਦਰਜੀਤ ਸਿੰਘ ਨੇ ਬੀਬੀਸੀ ਰੇਡੀਓ ਦੇ ਪ੍ਰੋਗਰਾਮ ‘ਥੌਟ ਫਾਰ ਦਾ ਡੇਅ’ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਸਿੱਖ ਧਰਮ ਦੀਆਂ ਸਿੱਖਿਆਵਾਂ ਉੱਤੇ ਬਰਾਡਕਾਸਟਰ ਵੱਲੋਂ ਸੈਂਸਰਸ਼ਿਪ ਲਾਉਣ ਤੋਂ ਦੁਖੀ ਹੋ ਕੇ ਅਸਤੀਫ਼ਾ ਦਿੱਤਾ ਹੈ।
ਦੱਸਿਆ ਜਾਂਦਾ ਹੈ ਕਿ ਬਰਾਡਕਾਸਟਰ ਨੂੰ ਡਰ ਸੀ ਕਿ ਇਨ੍ਹਾਂ ਸਿੱਖਿਆਵਾਂ ਕਾਰਨ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜ ਸਕਦੀ ਹੈ। ਲਾਰਡ ਇੰਦਰਜੀਤ ਸਿੰਘ ਨੈੱਟਵਰਕ ਆਫ ਸਿੱਖ ਆਰਗੇਨਾਈਜੇਸ਼ਨ (ਐਨਐਸਓ) ਦੇ ਡਾਇਰੈਕਟਰ ਹਨ ਤੇ ਬੀਬੀਸੀ ਉੱਤੇ ਨਿਰੰਤਰ ਰੇਡੀਓ ਸ਼ੋਅ ਚਲਾ ਰਹੇ ਹਨ। ਇਹ ਪ੍ਰੋਗਰਾਮ ਸਿੱਖ ਭਾਈਚਾਰੇ ਦੀਆਂ ਸਰਗਰਮੀਆਂ ਨੂੰ ਸਮਰਪਿਤ ਹੁੰਦਾ ਹੈ।
ਲਾਰਡ ਇੰਦਰਜੀਤ ਸਿੰਘ (87) ਨੇ ਬੀਬੀਸੀ ਉੱਤੇ ਪੱਖਪਾਤ ਕਰਨ ਤੇ ਅਸਹਿਣਸ਼ੀਲਤਾ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਰਾਡਕਾਸਟਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਬੰਧੀ ਸਕਰਿਪਟ ਨਾਲ ‘ਇਸਲਾਮੋਫੋਬੀਆ’ ਕਾਰਨ ਇਨਸਾਫ਼ ਨਹੀਂ ਕਰ ਸਕਿਆ ਜਦੋਂਕਿ ਸਕਰਿਪਟ ਵਿੱਚ ਇਸਲਾਮ ਖਿਲਾਫ਼ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਬੀਬੀਸੀ ਵੱਲੋਂ ਸਿੱਖ ਧਰਮ ਦੀਆਂ ਸਹਿਣਸ਼ੀਲਤਾ, ਧਾਰਮਿਕ ਆਜ਼ਾਦੀ ਆਦਿ ਸਿਖਿਆਵਾਂ ਉੱਤੇ ਧਾਰੀ ਚੁੱਪ ਨੂੰ ਉਹ ਉਹ ਹੋਰ ਸਹਿਣ ਨਹੀਂ ਕਰ ਸਕਦੇ, ਜਿਸ ਦੀ ਕਿ ਸਾਡੇ ਸਮਾਜ ਨੂੰ ਲੋੜ ਹੈ।
ਜ਼ਿਕਰਯੋਗ ਹੈ ਕਿ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਸਕਰਿਪਟ ਨੂੰ ਪਹਿਲਾਂ ਪ੍ਰੋਡਿਊਸਰ ਨੇ ਸਵੀਕਾਰ ਕਰ ਲਿਆ ਸੀ ਪਰ ਸੀਨੀਅਰ ਪ੍ਰੋਡਿਉੂਸਰ ਨੇ ਇਸ ਕਾਰਨ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਣ ਦੇ ਖਦਸ਼ੇ ਕਾਰਨ ਬਿਨਾਂ ਸਲਾਹ ਮਸ਼ਵਰਾ ਕਰੇ ਪ੍ਰਸਾਰਣ ਕਰਨ ਤੋਂ ਰੋਕ ਦਿੱਤਾ ਸੀ। ਦੂਜੇ ਪਾਸੇ ਬੀਬੀਸੀ ਦੇ ਤਰਜਮਾਨ ਨੇ ਲਾਰਡ ਸਿੰਘ ਦੀ ਦੇਣ ਨੂੰ ਅਹਿਮ ਕਰਾਰ ਦਿੱਤਾ ਹੈ ਪਰ ਉਨ੍ਹਾਂ ਵੱਲੋਂ ਲਾਏ ਦੋਸ਼ਾਂ ਨਾਲ ਅਸਹਿਮਤੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਸਾਰੇ ਧਾਰਮਾਂ ਦਾ ਸਤਿਕਾਰ ਕਰਨਾ ਹੈ।
ਬੀਬੀਸੀ ਨੇ ਰੋਕਿਆ ਸ਼੍ਰੀ ਗੁਰੂ ਤੇਗ ਬਹਾਦਰ ਬਾਰੇ ਪ੍ਰਗੋਰਾਮ, ਸਿੱਖ ਲੀਡਰ ਵੱਲੋਂ ਅਸਤੀਫਾ
ਏਬੀਪੀ ਸਾਂਝਾ
Updated at:
06 Oct 2019 04:06 PM (IST)
ਬਰਤਾਨੀਆ ਦੀ ਸੰਸਦ ਦੇ ਉਪਰਲੇ ਸਦਨ ਹਾਊਸ ਆਫ ਲਾਰਡਜ਼ ਵਿੱਚ ਅਹਿਮ ਸਿੱਖ ਲੀਡਰ ਲਾਰਡ ਇੰਦਰਜੀਤ ਸਿੰਘ ਨੇ ਬੀਬੀਸੀ ਰੇਡੀਓ ਦੇ ਪ੍ਰੋਗਰਾਮ ‘ਥੌਟ ਫਾਰ ਦਾ ਡੇਅ’ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਸਿੱਖ ਧਰਮ ਦੀਆਂ ਸਿੱਖਿਆਵਾਂ ਉੱਤੇ ਬਰਾਡਕਾਸਟਰ ਵੱਲੋਂ ਸੈਂਸਰਸ਼ਿਪ ਲਾਉਣ ਤੋਂ ਦੁਖੀ ਹੋ ਕੇ ਅਸਤੀਫ਼ਾ ਦਿੱਤਾ ਹੈ।
- - - - - - - - - Advertisement - - - - - - - - -