ਇਮਰਾਨ ਖ਼ਾਨ ਨੇ ਕਸ਼ਮੀਰੀਆਂ ਨੂੰ ਕੀਤਾ ਖ਼ਬਰਦਾਰ!
ਏਬੀਪੀ ਸਾਂਝਾ | 06 Oct 2019 12:01 PM (IST)
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮਕਬੂਜ਼ਾ ਕਸ਼ਮੀਰ ਦੇ ਲੋਕਾਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਹੈ ਕਿ ਉਹ ਕਸ਼ਮੀਰੀ ਲੋਕਾਂ ਨੂੰ ਮਾਨਵੀ ਸਹਾਇਤਾ ਦੇਣ ਲਈ ਕੰਟਰੋਲ ਰੇਖਾ ਪਾਰ ਨਾ ਕਰਨ। ਉਨ੍ਹਾਂ ਟਵੀਟ ਕਰਕੇ ਕਿਹਾ,‘‘ਮੈਂ ਕਸ਼ਮੀਰੀਆਂ ਪ੍ਰਤੀ ਤੁਹਾਡੇ ਦਰਦ ਨੂੰ ਸਮਝਦਾ ਹਾਂ। ਜੇਕਰ ਕੋਈ ਵੀ ਕੰਟਰੋਲ ਰੇਖਾ ਪਾਰ ਕਰਕੇ ਕਸ਼ਮੀਰੀਆਂ ਦੇ ਸੰਘਰਸ਼ ਨੂੰ ਹਮਾਇਤ ਜਾਂ ਮਾਨਵੀ ਸਹਾਇਤਾ ਦਿੰਦਾ ਹੈ ਤਾਂ ਉਹ ਭਾਰਤ ਦੇ ਹੱਥਾਂ ’ਚ ਖੇਡਣਗੇ ਜੋ ਹੋਰ ਹੀ ਤਸਵੀਰ ਦਰਸਾ ਰਿਹਾ ਹੈ।’’
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮਕਬੂਜ਼ਾ ਕਸ਼ਮੀਰ ਦੇ ਲੋਕਾਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਹੈ ਕਿ ਉਹ ਕਸ਼ਮੀਰੀ ਲੋਕਾਂ ਨੂੰ ਮਾਨਵੀ ਸਹਾਇਤਾ ਦੇਣ ਲਈ ਕੰਟਰੋਲ ਰੇਖਾ ਪਾਰ ਨਾ ਕਰਨ। ਉਨ੍ਹਾਂ ਟਵੀਟ ਕਰਕੇ ਕਿਹਾ,‘‘ਮੈਂ ਕਸ਼ਮੀਰੀਆਂ ਪ੍ਰਤੀ ਤੁਹਾਡੇ ਦਰਦ ਨੂੰ ਸਮਝਦਾ ਹਾਂ। ਜੇਕਰ ਕੋਈ ਵੀ ਕੰਟਰੋਲ ਰੇਖਾ ਪਾਰ ਕਰਕੇ ਕਸ਼ਮੀਰੀਆਂ ਦੇ ਸੰਘਰਸ਼ ਨੂੰ ਹਮਾਇਤ ਜਾਂ ਮਾਨਵੀ ਸਹਾਇਤਾ ਦਿੰਦਾ ਹੈ ਤਾਂ ਉਹ ਭਾਰਤ ਦੇ ਹੱਥਾਂ ’ਚ ਖੇਡਣਗੇ ਜੋ ਹੋਰ ਹੀ ਤਸਵੀਰ ਦਰਸਾ ਰਿਹਾ ਹੈ।’’ ‘ਡਾਅਨ’ ਦੀ ਰਿਪੋਰਟ ਮੁਤਾਬਕ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐਲਐਫ) ਦੇ ਸੱਦੇ ’ਤੇ ਹਜ਼ਾਰਾਂ ਕਸ਼ਮੀਰੀਆਂ ਨੇ ਪੀਓਕੇ ਦੇ ਵੱਖ ਵੱਖ ਹਿੱਸਿਆਂ ’ਚੋਂ ਮੁਜ਼ੱਫਰਾਬਾਦ ਤਕ ਮੋਟਰਸਾਈਕਲ ਰੈਲੀਆਂ ਕੱਢੀਆਂ। ਇਸ ਘਟਨਾਕ੍ਰਮ ਮਗਰੋਂ ਇਮਰਾਨ ਖ਼ਾਨ ਦਾ ਚਿਤਾਵਨੀ ਭਰਿਆ ਬਿਆਨ ਆਇਆ ਹੈ ਕਿਉਂਕਿ ਜੇਕੇਐਲਐਫ ਨੇ ਮਕਬੂਜ਼ਾ ਕਸ਼ਮੀਰ ਰਾਹੀਂ ਸਰਹੱਦ ਪਾਰ ਕਰਕੇ ਭਾਰਤੀ ਕਸ਼ਮੀਰ ’ਚ ਦਾਖ਼ਲ ਹੋਣ ਦਾ ਐਲਾਨ ਕੀਤਾ ਸੀ। ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਏ ਜਾਣ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਬਰਖ਼ਾਸਤ ਕਰਦਿਆਂ ਨਵੀਂ ਦਿੱਲੀ ਨਾਲ ਕੂਟਨੀਤਕ ਸਬੰਧ ਘਟਾ ਦਿੱਤੇ ਸਨ। ਪਾਕਿਸਤਾਨ ਵੱਲੋਂ ਕਸ਼ਮੀਰ ਮਸਲੇ ਨੂੰ ਕੌਮਾਂਤਰੀ ਪੱਧਰ ’ਤੇ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਭਾਰਤ ਦਾ ਕਹਿਣਾ ਹੈ ਕਿ ਇਹ ਮੁਲਕ ਦਾ ਅੰਦਰੂਨੀ ਮਾਮਲਾ ਹੈ।