ਆਸਟਰੇਲੀਆ 'ਚ ਐਤਵਾਰ ਨੂੰ ਪੁਲਿਸ ਵਲੋਂ ਮੁਸਲਿਮ ਔਰਤ ਨੂੰ ਨਕਾਬ ਹਟਾਉਣ ਮਜਬੂਰ ਕੀਤਾ ਗਿਆ। ਅਜਿਹਾ ਆਸਟ੍ਰੇਲੀਆ 'ਚ ਲਾਗੂ ਹੋਏ ਨਵੇਂ ਕਾਨੂੰਨ ਤਹਿਤ ਕੀਤਾ ਗਿਆ। ਇਸ ਕਾਨੂੰਨ ਦੇ ਤਹਿਤ ਇਸਲਾਮਿਕ ਹਿਜਾਬ, ਬੁਰਕੇ ਸਮੇਤ ਮੂੰਹ ਨੂੰ ਢੱਕਣ ਵਾਲੇ ਹਰ ਤਰ੍ਹਾਂ ਦੇ ਕੱਪੜੇ ਜਾਂ ਮਾਸਕ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਹਸਪਤਾਲ ਦੇ ਬਾਹਰ ਸਰਜੀਕਲ ਮਾਸਕ ਅਤੇ ਜਨਤਕ ਥਾਵਾਂ 'ਤੇ ਪਾਰਟੀ ਮਾਸਕ ਨੂੰ ਪਹਿਨਣ ਦੀ ਵੀ ਮਨਾਹੀ ਕਰ ਦਿੱਤੀ ਗਈ ਹੈ।
ਇਸ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਨੂੰ 180 ਡਾਲਰ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਪੁਲਿਸ ਨੂੰ ਚਿਹਰਾ ਦਿਖਾਉਣ ਦਾ ਵਿਰੋਧ ਕਰਨ ਵਾਲਿਆਂ ਖਿਲਾਫ਼ ਸਖ਼ਤੀ ਵਰਤਣ ਦੇ ਹੱਕ ਵੀ ਦਿੱਤੇ ਗਏ ਹਨ।
ਫਰਾਂਸ ਅਤੇ ਬੈਲਜ਼ੀਅਮ ਨੇ 2011 ਵਿੱਚ ਇਸ ਤਰ੍ਹਾਂ ਦਾ ਕਾਨੂੰਨ ਲਾਗੂ ਕੀਤਾ ਸੀ। ਹੁਣ ਜਰਮਨੀ ਦੀ ਨੈਸ਼ਨਲਿਸਟ ਅਲਟਰਨੇਟਿਵ ਫ਼ਾਰ ਜਰਮਨੀ ਪਾਰਟੀ ਨੇ ਵੀ ਓਥੇ ਬੁਰਕਾ 'ਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ। ਜਰਮਨ ਚਾਂਸਲਰ ਐਂਜਲਾ ਮਰਕੇਲ ਨੇ ਵੀ ਕਿਹਾ ਹੈ ਕਿ ਜਰਮਨੀ 'ਚ ਜਿੱਥੋਂ ਤੱਕ ਕਾਨੂੰਨੀ ਰੂਪ ਵਿੱਚ ਮੁਮਕਿਨ ਹੋ ਸਕੇ, ਪੂਰੇ ਚਿਹਰੇ ਨੂੰ ਢੱਕਣ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।