ਜੇਨੇਵਾ: ਸਵਿਟਜ਼ਰਲੈਂਡ ਵਿਚ ਐਤਵਾਰ ਨੂੰ ਜਨਤਕ ਥਾਂਵਾਂ 'ਤੇ ਪੂਰੇ ਚਿਹਰੇ ਨੂੰ ਢੱਕਣ ਦੇ ਵਿਰੁੱਧ ਵੋਟਿੰਗ ਕੀਤੀ ਗਈ, ਜਿਸ ਵਿਚ ਬੈਂਨ ਦੇ ਹੱਕ ਵਿਚ ਵਧੇਰੇ ਸਮਰਥਨ ਮਿਲਿਆ। ਬੁਰਕਾ ਬੈਨ ਹੋਣ ਨੂੰ ਸਮਰਥਕਾਂ ਨੇ ਕੱਟੜਪੰਥੀ ਇਸਲਾਮ ਦੇ ਖਿਲਾਫ ਇੱਕ ਵੱਡਾ ਕਦਮ ਦੱਸਿਆ। ਇਸ ਦੇ ਨਾਲ ਹੀ ਇਸ ਦਾ ਵਿਰੋਧ ਕਰਨ ਵਾਲਿਆਂ ਨੇ ਇਸ ਨੂੰ ਨਸਲਵਾਦੀ ਅਤੇ ਲਿੰਗਵਾਦੀ ਕਿਹਾ।
ਦੱਸ ਦਈਏ ਕਿ ਵੋਟਿੰਗ ਦੇ ਅਧਿਕਾਰਤ ਨਤੀਜਿਆਂ 'ਚ 51.21 ਪ੍ਰਤੀਸ਼ਤ ਵੋਟਰ ਅਤੇ ਸੰਘੀ ਸਵਿਟਜ਼ਰਲੈਂਡ ਵਿੱਚ ਬਹੁਤੇ ਕੈਂਟਨ ਰਾਜਾਂ ਨੇ ਇਸ ਪਾਬੰਦੀ ਦਾ ਸਮਰਥਨ ਕੀਤਾ ਹੈ। ਲਗਪਗ 1,426,992 ਵੋਟਰ ਪਾਬੰਦੀ ਦੇ ਸਮਰਥਨ ਵਿਚ ਸੀ, ਜਦਕਿ 1,359,621 ਯਾਨੀ 50.8 ਪ੍ਰਤੀਸ਼ਤ ਇਸ ਦੇ ਵਿਰੁੱਧ ਸੀ।
ਕਥਿਤ ਤੌਰ 'ਤੇ ਐਂਟੀ-ਬੁਰਕਾ ਪਾਬੰਦੀ 'ਤੇ ਵੋਟਿੰਗ ਸਵਿਟਜ਼ਰਲੈਂਡ ਵਿਚ ਹੋ ਰਹੀ ਹੈ, ਜਦੋਂ ਕਈ ਯੂਰਪੀਅਨ ਦੇਸ਼ਾਂ ਅਤੇ ਮੁਸਲਿਮ ਬਹੁਗਿਣਤੀ ਦੇਸ਼ਾਂ ਵਿਚ ਬੁਰਕੇ 'ਤੇ ਪਾਬੰਦੀ ਲਗਾਈ ਹੋਈ ਹੈ, ਹਾਲਾਂਕਿ ਸਵਿਟਜ਼ਰਲੈਂਡ ਵਿਚ ਬੁਰਕਾ ਬਹੁਤਾ ਆਮ ਨਹੀਂ ਹੈ, ਫਿਰ ਵੀ ਇੱਥੇ ਇਹ ਵੋਟਿੰਗ ਹੋਈ।
ਇਸ ਪਾਬੰਦੀ ਦਾ ਮਤਲਬ ਹੈ ਕਿ ਹੁਣ ਕੋਈ ਵੀ ਆਪਣਾ ਪੂਰਾ ਚਿਹਰਾ ਜਨਤਕ ਥਾਂਵਾਂ 'ਤੇ ਢੱਕ ਨਹੀਂ ਸਕੇਗਾ।. ਹਾਲਾਂਕਿ, ਕੁਝ ਅਪਵਾਦ ਰੱਖੇ ਗਏ ਹਨ, ਜਿਸ ਦੇ ਤਹਿਤ ਲੋਕ ਧਾਰਮਿਕ ਸਥਾਨਾਂ, ਸਿਹਤ ਅਤੇ ਸੁਰੱਖਿਆ ਲਈ ਆਪਣਾ ਚਿਹਰਾ ਢੱਕ ਸਕਦੇ ਹਨ। ਇਹ ਵੋਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕੋਰੋਨਵਾਇਰਸ ਕਾਰਨ ਦੁਕਾਨਾਂ ਅਤੇ ਜਨਤਕ ਆਵਾਜਾਈ ਵਿਚ ਫੇਸ ਮਾਸਕ ਲਾਜ਼ਮੀ ਹਨ।
ਇਹ ਵੀ ਪੜ੍ਹੋ: International Women’s Day: ਮਹਿਲਾ ਦਿਵਸ ਮੌਕੇ ਪੰਜਾਬ ਦੀ ਦਾਦੀ ਮਹਿੰਦਰ ਕੌਰ ਨੂੰ ਅਰਵਿੰਦ ਕੇਜਰੀਵਾਲ ਨੇ ਕੀਤਾ ਸਨਮਾਨਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin