ਪੈਰਿਸ: ਫਰਾਂਸ ਦੇ ਅਰਬਪਤੀ ਅਤੇ ਸੰਸਦ ਮੈਂਬਰ ਰਾਜਨੇਤਾ ਓਲਿਵਰ ਡਸੌਲਟ ਇੱਕ ਹੈਲੀਕਾਪਟਰ ਦੇ ਹਾਦਸੇ ਵਿਚ ਮਾਰੇ ਗਏ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ ਹੈ। ਡਸੌਲਟ 69 ਸਾਲਾਂ ਦੇ ਸੀ। ਉਹ ਫ੍ਰੈਂਚ ਅਰਬਪਤੀਆਂ ਦੇ ਉਦਯੋਗਪਤੀ ਸਰਜ ਡਸੌਲਟ ਦੇ ਸਭ ਤੋਂ ਵੱਡੇ ਬੇਟੇ ਸੀ, ਜਿਸਦਾ ਸਮੂਹ ਰਾਫੇਲ ਜਹਾਜ਼ ਤਿਆਰ ਕਰਦਾ ਹੈ, ਅਤੇ ਨਾਲ ਹੀ ਇਸ ਦਾ ਲੇ ਫੀਗਾਰੋ ਨਾਂ ਦਾ ਅਖ਼ਬਾਰ ਵੀ ਹੈ।



ਖਾਸ ਗੱਲ ਇਹ ਹੈ ਕਿ ਓਲੀਵੀਅਰ ਸਾਲ 2002 ਤੋਂ ਲੈਸ ਰਿਪਬਲਿਕ ਪਾਰਟੀ ਤੋਂ ਵਿਧਾਇਕ ਸੀ ਅਤੇ ਉਸ ਦੇ ਦੋ ਭਰਾ ਅਤੇ ਭੈਣਾਂ ਸੀ। ਉਹ ਪਰਿਵਾਰ ਦਾ ਵਾਰਸ ਵੀ ਸੀ। ਉਸ ਦੇ ਦਾਦਾ ਮਾਰਸਲ, ਇੱਕ ਹਵਾਬਾਜ਼ੀ ਇੰਜੀਨੀਅਰ ਅਤੇ ਉੱਘੇ ਖੋਜਕਾਰ ਸੀ। ਉਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਫ੍ਰੈਂਚ ਦੇ ਜਹਾਜ਼ਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਪ੍ਰੋਪੈਲਰ ਵਿਕਸਿਤ ਕੀਤਾ ਜੋ ਅਜੇ ਵੀ ਦੁਨੀਆ ਭਰ ਵਿੱਚ ਪ੍ਰਸਿੱਧ ਹੈ।


ਦੱਸ ਦਈਏ ਕਿ ਓਲੀਵੀਅਰ ਹਾਦਸੇ ਦੌਰਾਨ ਛੁੱਟੀਆਂ 'ਤੇ ਗਏ ਹੋਏ ਸੀ। 2020 ਦੇ ਫੋਰਬਜ਼ ਦੀ ਅਮੀਰ ਸੂਚੀ ਮੁਤਾਬਕ, ਡਸੌਲਟ ਨੂੰ ਉਸਦੇ ਦੋ ਭਰਾਵਾਂ ਅਤੇ ਭੈਣ ਦੇ ਨਾਲ ਦੁਨੀਆ ਦਾ 361ਵਾਂ ਸਭ ਤੋਂ ਅਮੀਰ ਵਿਅਕਤੀ ਚੁਣਿਆ ਗਿਆ ਸੀ। ਉਨ੍ਹਾਂ ਨੇ ਆਪਣੀ ਰਾਜਨੀਤਿਕ ਭੂਮਿਕਾ ਕਾਰਨ ਕਿਸੇ ਵੀ ਤਰ੍ਹਾਂ ਦੇ ਹਿੱਤਾਂ ਦੇ ਟਕਰਾਅ ਤੋਂ ਬਚਣ ਲਈ ਆਪਣਾ ਨਾਂ ਡਸੌਲਟ ਬੋਰਡ ਤੋਂ ਵਾਪਸ ਲੈ ਲਿਆ ਸੀ।


ਇਹ ਵੀ ਪੜ੍ਹੋ: Womens Day 2021: ਕੀ ਹੈ ਮਹਿਲਾ ਦਿਵਸ 'ਤੇ ਫਰੀ Adidas ਸ਼ੂਜ਼ ਮਿਲਣ ਦੇ ਦਾਅਵੇ ਦਾ ਸੱਚ, ਇੱਥੇ ਜਾਣੋ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904