ਕੈਨੇਡਾ ਦੀ ਹਾਕੀ ਟੀਮ ਦੀ ਬੱਸ ਦੀ ਟੱਕਰ ਨਾਲ 14 ਮੌਤਾਂ
ਏਬੀਪੀ ਸਾਂਝਾ | 07 Apr 2018 06:28 PM (IST)
ਚੰਡੀਗੜ੍ਹ: ਇਕ ਬੱਸ ਜਿਸ ਵਿਚ ਜੂਨੀਅਰ ਆਈਸ ਹਾਕੀ ਟੀਮ ਬੈਠੀ ਹੋਈ ਸੀ, ਦੀ ਇਕ ਸੈਮੀ ਟਰੇਲਰ ਟਰੱਕ ਨਾਲ ਟੱਕਰ ਹੋਣ ਦੇ ਚੱਲਦਿਆਂ 14 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਸਕੈਚਵਨ ਪ੍ਰਾਂਤ ਦੇ ਟਿਸਡੇਲ ਦੇ ਉਤਰ 'ਚ ਹਾਈਵੇ 35 'ਤੇ ਵਾਪਰਿਆ ਹੈ। ਸਥਾਨਕ ਪੁਲਿਸ ਮੁਤਾਬਿਕ ਬੱਸ 'ਚ 28 ਲੋਕ ਸਵਾਰ ਸਨ, ਜਿਸ ਵਿਚ 14 ਲੋਕਾਂ ਦੀ ਮੌਤ ਹੋਈ ਹੈ ਤੇ 14 ਲੋਕ ਜ਼ਖਮੀ ਹਨ, ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੁੱਖ ਪ੍ਰਗਟ ਕਰਦੇ ਹੋਏ ਟਵੀਟ ਕਰਕੇ ਲਿਖਿਆ ਹੈ ਕਿ ਉਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਇਸ ਵਕਤ ਉਨ੍ਹਾਂ ਦੇ ਮਾਤਾ ਪਿਤਾ 'ਤੇ ਕੀ ਬੀਤ ਰਹੀ ਹੋਵੇਗੀ।