ਫਰੀਲੈਂਡ ਨੇ ਆਖਿਆ ਕਿ ਕੁੱਲ 17 ਸਾਊਦੀ ਰਾਸ਼ਟਰੀਆਂ 'ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਲੋਕਾਂ ਬਾਰੇ ਫੈਡਰਲ ਸਰਕਾਰ ਦਾ ਮੰਨਣਾ ਹੈ ਕਿ, ਇਹ ਕਿਸੇ ਤਰੀਕੇ ਨਾਲ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਸ਼ੋਜੀ ਦੇ ਕਤਲ ਨਾਲ ਸਬੰਧਤ ਹੋ ਸਕਦੇ ਹਨ। ਇਹ ਪਾਬੰਦੀਆਂ ਭ੍ਰਿਸ਼ਟ ਵਿਦੇਸ਼ੀ ਅਧਿਕਾਰੀਆਂ ਬਾਰੇ ਪੀੜਤ ਲਈ ਨਿਆਂ ਦੇ ਐਕਟ ਦੇ ਹੇਠ ਲਗਾਈਆਂ ਗਈਆਂ ਹਨ। ਇਸ ਕਰਕੇ ਪਬੰਧੀ ਦਾ ਸਾਹਮਣਾ ਕਰ ਰਹੇ ਅਧਿਕਾਰੀਆਂ ਦੇ ਕੈਨੇਡਾ ਦੀ ਜਾਇਦਾਦ ਫਿਲਹਾਲ ਜ਼ਬਤ ਹੋ ਜਾਵੇਗੀ।
ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ, ਪੱਤਰਕਾਰ ਜਮਾਲ ਖਸ਼ੋਜੀ ਦੀ ਹੱਤਿਆ, ਇੱਕ ਬੇਹਦ ਘਿਨੌਣੀ ਹਰਕਤ ਹੈ, ਅਤੇ ਇਹ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਤੇ ਹਮਲਾ ਹੈ। ਜਦ ਮੰਤਰੀ ਤੋਂ ਪੁੱਛਿਆ ਗਿਆ ਕਿ ਹਥਿਆਰਾਂ ਦੀ ਸੰਘੀ ਦੇ ਮਾਮਲੇ ਵਿੱਚ ਕੋਈ ਅਹਿਮ ਫੈਸਲਾ ਕਿਉਂ ਨਹੀਂ ਲਿਆ ਜਾ ਰਿਹਾ, ਤਾਂ ਫਰੀਲੈਂਡ ਨੇ ਆਖਿਆ ਕਿ ਇਸ ਬਾਰੇ ਆਪਣੇ ਸਹਿਯੋਗੀਆਂ ਨਾਲ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਊਦੀ ਅਰਬ ਨੂੰ ਹਥਿਆਰਾਂ ਦੀ ਵਿਕਰੀ ਬਾਰੇ ਵੀ ਵਿਚਾਰ ਕਰ ਰਹੀ ਹੈ ਅਤੇ ਫਿਲਹਾਲ ਕੋਈ ਨਵੇਂ ਪਰਮਿਟ ਜਾਰੀ ਨਹੀਂ ਕੀਤੇ ਜਾਣਗੇ।