ਆਪਣੀ ਮਾਲਕਣ ਦੀ ਜਾਨ ਬਚਾਉਣ ਸਲਈ ਕੈਨੇਡਾ 'ਚ ਇਕ ਕੁੱਤੇ ਦੀ ਖੂਬ ਸ਼ਲਾਘਾ ਹੋ ਰਹੀ ਹੈ। ਦੌਰਾ ਪੈਣ ਤੋਂ ਬਾਅਦ ਉਸ ਦੀ ਮਾਕਣ ਸੜਕ 'ਤੇ ਬੇਹੋਸ਼ ਹੋ ਗਈ ਸੀ। ਇਸ ਦਰਮਿਆਨ, ਆਪਣੀ ਮਾਲਕਣ ਦੀ ਮਦਦ ਲਈ ਕੁੱਤੇ ਨੇ ਟ੍ਰੈਫਿਕ ਰੋਕ ਦਿੱਤਾ। ਸਮਾਂ ਰਹਿੰਦਿਆਂ ਉਸ ਦੀ ਮਦਦ ਨਾਲ ਮਾਲਕਣ ਦੀ ਜ਼ਿੰਦਗੀ ਬਚ ਗਈ। ਦਰਅਸਲ ਹੇਲੀ ਮੂਰੇ ਤੇ ਉਸਦਾ ਡੇਢ ਸਾਲਾ ਕੁੱਤਾ ਕਲੋਵਰ ਓਟਾਵਾ 'ਚ ਟਹਿਲਣ ਲਈ ਨਿੱਕਲੇ ਸਨ। ਇਸ ਦੌਰਾਨ ਮੂਰੇ ਦੌਰਾ ਪੈਣ ਤੋਂ ਬਾਅਦ ਅਚਾਨਕ ਜ਼ਮੀਨ 'ਤੇ ਡਿੱਗ ਗਈ।


ਟ੍ਰੈਫਿਕ 'ਚ ਕੁੱਤੇ ਨੇ ਮਾਲਕਣ ਦੀ ਜ਼ਿੰਦਗੀ ਬਚਾਈ


ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁੱਤੇ ਨੇ ਮਾਲਕਣ ਨੂੰ ਜਾਂਚਿਆ ਤੇ ਮਹਿਸੂਸ ਕੀਤਾ ਕਿ ਉਸ ਨੂੰ ਮਦਦ ਦੀ ਲੋੜ ਹੈ। ਕੁੱਤਾ ਫੌਰਨ ਖੁਦ ਨੂੰ ਪਕੜ ਤੋਂ ਛੁਡਾਉਂਦਾ ਹੈ ਤੇ ਸੜਕ ਦੇ ਵਿਚ ਆਉਣ ਵਾਲੀਆਂ ਗੱਡੀਆਂ ਨੂੰ ਸਾਵਧਾਨ ਕਰਦਾ ਹੈ।


ਸੋਸ਼ਲ ਮੀਡੀਆ 'ਤੇ ਕੁੱਤੇ ਦਾ ਹੀਰੋ ਵਾਂਗ ਸਤਿਕਾਰ


ਮੂਰੇ ਦੀ ਮਦਦ ਕਰਨ ਵਾਲੇ ਗੱਡੀ ਦੇ ਡ੍ਰਾਇਵਰ ਨੇ ਸੀਟੀਵੀ ਨਿਊਜ਼ ਨੂੰ ਕਿਹਾ, 'ਇਹ ਪਲ ਹਕੀਕਤ 'ਚ ਪ੍ਰਭਾਵਿਤ ਕਰਨ ਵਾਲੇ ਸਨ। ਕੁੱਤੇ ਨੇ ਸੱਚਮੁੱਚ ਮੇਰਾ ਰਾਹ ਰੋਕ ਦਿੱਤਾ। ਪੂਰਾ ਸਮਾਂ ਕੁੱਤਾ ਮੇਰੇ ਵੱਲ ਦੇਖਦਾ ਰਿਹਾ। ਉਸ ਨੇ ਮੇਰੇ ਤੋਂ ਦੂਰੀ ਬਣਾਈ ਰੱਖੀ ਪਰ ਮਾਲਕਣ ਨੂੰ ਠੀਕ ਰੱਖਣਾ ਉਸਦਾ ਮੰਤਵ ਸੀ।


<blockquote class="twitter-tweet"><p lang="en" dir="ltr">Haley Moore and her dog Clover were out on a walk in an Ottawa, Canada, neighborhood, when Moore&#39;s seizure began and she collapsed to the ground. That’s when the dog unleashed herself and stopped traffic to get her owner help. Moore says her rescue has rescued her! 🐕 👏🏼 🇨🇦 <a rel='nofollow'>pic.twitter.com/lFhUkYQd4D</a></p>&mdash; GoodNewsCorrespondent (@GoodNewsCorres1) <a rel='nofollow'>March 28, 2021</a></blockquote> <script async src="https://platform.twitter.com/widgets.js" charset="utf-8"></script>


ਵੈਬਸਾਈਟ ਨੇ ਖ਼ਬਰ ਦਿੱਤੀ ਕਿ ਤੁਰੰਤ ਇਕ ਐਂਬੂਲੈਂਸ ਬੁਲਾਈ ਤੇ ਸਿਹਤ ਕਰਮੀਆਂ ਨੇ ਮੂਰੇ ਦਾ ਇਲਾਜ ਕੀਤਾ। ਇੰਟਰਨੈੱਟ 'ਤੇ ਆਉਣ ਨਾਲ ਵਾਇਰਲ ਕਲਿੱਪ ਨੇ ਸੋਸ਼ਲ ਮੀਡੀਆ ਯੂਜ਼ਰਸ ਦਾ ਧਿਆਨ ਖੂਬ ਖਿੱਚਿਆ।


ਲੋਕ ਮਾਲਕਣ ਦੇ ਡਿੱਗਣ 'ਤੇ ਕੁੱਤੇ ਵੱਲੋਂ ਕੀਤੀ ਪਹਿਲ ਦੀ ਸ਼ਲਾਘਾ ਕਰ ਰਹੇ ਹਨ। ਦੱਸਿਆ ਗਿਆ ਕਿ ਘਟਨਾ ਸਮੇਂ ਮੂਰੇ ਨੂੰ ਗੰਭੀਰ ਸੱਟ ਨਹੀਂ ਲੱਗੀ ਤੇ ਡਾਕਟਰ ਦੌਰਾ ਪੈਣ ਦੀ ਵਜ੍ਹਾ ਨਹੀਂ ਲੱਭ ਸਕੇ। ਮੂਰੇ ਦਾ ਮੰਨਣਾ ਹੈ ਕਿ ਉਸ ਦੇ ਕੁੱਤੇ ਨੇ ਉਸਦੀ ਹਿਫਾਜ਼ਤ ਕੀਤੀ ਤੇ ਫਿਰ ਵੀ ਕਰੇਗਾ। ਉਨ੍ਹਾਂ ਕਿਹਾ ਜੇਕਰ ਅਜਿਹਾ ਦੁਬਾਰਾ ਹੁੰਦਾ ਹੈ ਤਾਂ ਮੈਂ 10 ਗੁਣਾ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੀ ਹਾਂ ਤੇ ਮੈਨੂੰ ਪਤਾ ਹੈ ਕਿ ਕੁੱਤਾ ਮੇਰੀ ਮਦਦ ਲਈ ਖੜਾ ਹੋਵੇਗਾ।