ਨਵੀਂ ਦਿੱਲੀ: ਕੈਨੇਡਾ 'ਚ ਹੋਈਆਂ ਫੈਡਰਲ ਚੋਣਾਂ ਦੇ ਨੀਤਜਿਆਂ ਚ ਕਿਸੇ ਪਾਰਟੀ ਨੂੰ ਨਹੀਂ ਮਿਲਿ਼ਆ ਪੂਰਨ ਬਹੁਮਤ ਪਰ ਇਹ ਤੈਅ ਹੈ ਕਿ ਲਿਬਰਲ ਪਾਰਟੀ ਮੁੜ ਤੋਂ ਸੱਤਾ 'ਤੇ ਕਾਬਜ਼ ਹੋਣ ਜਾ ਰਹੀ ਹੈ। ਲਿਬਰਲ ਪਾਰਟੀ ਦੇ ਲੀਡਰ ਜਸਟਿਨ ਟਰੂਡੋ ਮਾਨਿਐਰਟੀ ਵਜੋਂ ਸਰਕਾਰ ਬਣਾਉਣਗੇ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ 156 ਸੀਟਾਂ ਮਿਲ ਰਹੀਆਂ ਹਨ।  ਇਸੇ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਦੇ ਹਿੱਸੇ 122 ਸੀਟਾਂ ਆਈਆਂ ਹਨ। ਜਗਮੀਤ ਸਿੰਘ ਦੀ ਪਾਰਟੀ ਐਨਡੀਪੀ 24 ਸੀਟਾਂ ਲੈਂਦੇ ਹੋਇਆਂ ਪਛੜ ਕੇ ਚੌਥੇ ਨੰਬਰ 'ਤੇ ਪਹੁੰਚ ਗਈ ਹੈ।


ਕੈਨੇਡਾ ਵਿੱਚ ਕੁੱਲ 338 ਸੰਸਦੀ ਸੀਟਾਂ ਹਨ। ਸਰਕਾਰ ਬਣਾਉਣ ਲਈ ਬਹੁਮਤ ਦਾ ਅੰਕੜਾ ਇੱਕ 170 ਹੈ ਜੋ ਤਾਜ਼ਾ ਨਤੀਜਿਆਂ 'ਚ ਕਿਸੇ ਪਾਰਟੀ ਨੂੰ ਪ੍ਰਾਪਤ ਨਹੀਂ ਹੋਇਆ । ਪਰ ਇਹ ਸਪਸ਼ਟ ਹੈ ਕਿ ਜਸਟਿਨ ਟਰੂਡੋ ਦੁਬਾਰਾ ਤੋਂ ਪ੍ਰਧਾਨ ਮੰਤਰੀ ਦੀ ਸੀਟ 'ਤੇ ਕਾਬਜ਼ ਹੋਣਗੇ। ਐਨਡੀਪੀ ਲੀਡਰ ਜਗਮੀਤ ਸਿੰਘ ਪਹਿਲਾਂ ਤੋਂ ਹੀ ਲਿਬਰਲ ਪਾਰਟੀ ਨੂੰ ਸਮਰਥਨ ਦੇਣ ਦੀ ਗੱਲ ਕਹਿ ਚੁੱਕੇ ਹਨ ।ਇਸ ਤਰ੍ਹਾਂ ਇੱਕ ਇਤਿਹਾਸ ਰਚਦਿਆਂ ਪਹਿਲੀ ਵਾਰ ਲਿਬਰਲ ਪਾਰਟੀ ਦੂਜੀ ਪਾਰੀ ਜਿੱਤ ਕੇ ਸੱਤਾ ਵਿੱਚ ਆਏਗੀ।