ਮੌਂਟਰੀਅਲ: ਕੈਨੇਡਾ ਪੁਲਿਸ ਨੇ ਇੱਕ ਅਧਿਕਾਰੀ ਨੂੰ ਚਾਕੂ ਮਾਰਨ ਅਤੇ ਚਾਰ ਯਾਤਰੀਆਂ ਨੂੰ ਜ਼ਖਮੀ ਕਾਰਨ ਵਾਲੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਹਿੰਸਕ ਘਟਨਾਵਾਂ ਦੀ ਜਾਂਚ 'ਅੱਤਵਾਦੀ ਘਟਨਾ' ਦੇ ਤੌਰ 'ਤੇ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਐਡਮਿੰਟਨ ਸ਼ਹਿਰ 'ਚ ਇੱਕ ਫੁੱਟਬਾਲ ਸਟੇਡੀਅਮ ਦੇ ਬਾਹਰ ਅਪਰਾਧਿਕ ਘਟਨਾਵਾਂ ਦਾ ਇਹ ਸਿਲਸਿਲਾ ਸ਼ੁਰੂ ਹੋਇਆ ਅਤੇ ਕੁਝ ਘੰਟਿਆਂ ਤੱਕ ਚਲਦਾ ਰਿਹਾ। ਪੁਲਿਸ ਵਲੋਂ ਪਿੱਛਾ ਕਰਨ ਦੌਰਾਨ ਕਿਰਾਏ ਦੇ ਟਰੱਕ ਦੇ ਡਰਾਈਵਰ ਨੇ ਕਈ ਪੈਦਲ ਯਾਤਰੀਆਂ ਨੂੰ ਕੁਚਲ ਦਿੱਤਾ।


ਐਡਮਿੰਟਨ ਸ਼ਿਹਰ ਦੇ ਪੁਲਿਸ ਮੁਖੀ ਰੋਡ ਨੇ ਕਿਹਾ ਕਿ ਹਾਲੇ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਇਹ ਇੱਕ ਵਿਅਕਤੀ ਜਿਸ ਨੇ ਇਕੱਲੇ ਇਹ ਸਭ ਕੀਤਾ, ਇਸ ਦੇ ਨਾਲ ਹੀ ਜਾਂਚ ਹਾਲੇ ਸ਼ੁਰੂਵਾਤੀ ਦੌਰ ਵਿੱਚ ਹੈ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਰਵਾਈ ਅਤੇ ਮੌਕੇ ਤੇ ਮੌਜੂਦ ਸਬੂਤਾਂ ਦੇ ਅਧਾਰ 'ਤੇ ਇਨ੍ਹਾਂ ਘਟਨਾਵਾਂ ਦੀ ਜਾਂਚ "ਅੱਤਵਾਦੀ ਵਾਰਦਾਤ" ਦੇ ਤੌਰ 'ਤੇ ਕੀਤੀ ਜਾ ਰਹੀ ਹੈ।

ਪੁਲਿਸ ਨੇ ਕਿਹਾ ਕਿ ਬੀਤੀ ਰਾਤ ਤਕਰੀਬ ਸੇਵਾ ਅੱਠ ਵਜੇ ਇੱਕ ਤੇਜ਼ ਰਫ਼ਤਾਰ ਸਫੇਦ ਟਰੱਕ ਮਾਲਿਬੂ ਕਰ ਨੇ ਐਡਮਿੰਟਨ ਸਟੇਡੀਅਮ ਦੇ ਬਾਹਰ ਪੁਲਿਸ ਬੈਰੀਕੇਡ ਵਿੱਚ ਟੱਕਰ ਮਾਰ ਦਿੱਤੀ। ਇਸ ਘਟਨਾ ਵੇਲੇ ਸਟੇਡੀਅਮ ਵਿੱਚ ਕੈਨੇਡੀ ਫੁੱਟਬਾਲ ਲੀਗ ਦਾ ਮੈਚ ਚੱਲ ਰਿਹਾ ਸੀ। ਆਪਣੀ ਪੁਲਿਸ ਕਾਰ ਦੇ ਬਾਹਰ ਖੜ੍ਹਾ ਇੱਕ ਪੁਲਿਸਕਰਮੀ ਵੀ ਇਸ ਟਰੱਕ ਦੀ ਚਪੇਟ ਵਿੱਚ ਓਥੇ ਆ ਗਿਆ। ਟੱਕਰ ਨਾਲ ਉਹ ਹਵਾ ਵਿੱਚ ਕਰੀਬ 15 ਫੁੱਟ ਉੱਚਾ ਉੱਛਲ ਗਿਆ।

ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਰੀਬ 30 ਸਾਲ ਦੀ ਉਮਰ ਦਾ ਇੱਕ ਸ਼ਖਸ ਇਸ ਤੋਂ ਬਾਅਦ ਗੱਡੀ ਚੋਂ ਬਾਹਰ ਨਿਕਲਿਆ ਅਤੇ ਉਸ ਨੇ ਪੁਲਿਸ ਕਰਮੀ 'ਤੇ ਚਾਕੂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ, ਸ਼ੱਕੀ ਇਸ ਤੋਂ ਬਾਅਦ ਪੈਦਲ ਹੀ ਮੌਕੇ ਤੋਂ ਫਰਾਰ ਹੋ ਗਿਆ। ਜ਼ਖ਼ਮੀ ਪੁਲਿਸ ਅਧਿਕਾਰੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਪੁਲਿਸ ਨੇ ਕਿਰਾਏ 'ਤੇ ਲਏ ਗਏ ਇੱਕ ਟਰੱਕ ਨੂੰ ਰੋਕਿਆ ਤਾਂ ਦੇਖਿਆ ਕਿ ਚਾਲਕ ਦਾ ਲਾਇਸੈਂਸ ਉਸ ਤਰ੍ਹਾਂ ਦਾ ਹੀ ਹੈ ਜਿਸ ਤਰ੍ਹਾਂ ਉਹੀ ਚਾਲਕ ਸੀ, ਜਿਸ ਨੇ ਪੁਲਿਸ ਮੁਲਾਜ਼ਮ ਨੂੰ ਟੱਕਰ ਮਾਰੀ ਸੀ। ਪੁਲਿਸ ਦੇ ਮੁਤਾਬਿਕ ਇਸ ਤੋਂ ਬਾਅਦ ਟਰੱਕ ਵਿੱਚ ਸਵਾਰ ਸ਼ਖਸ ਐਡਮਿੰਟਨ ਦੇ ਡੋਸਡੇ ਇਲਾਕੇ ਵਿੱਚ ਭੱਜਣ ਲੱਗਾ। ਪੁਲਿਸ ਵਲੋਂ ਟਰੱਕ ਦਾ ਪਿੱਛਾ ਕਰਨ ਦੌਰਾਨ ਟਰੱਕ ਚਾਲਕ ਨੇ ਜਾਣ-ਬੁੱਝ ਕੇ ਰਸਤੇ ਵਿੱਚ ਆਉਣ ਵਾਲੇ ਪੈਦਲ ਯਾਤਰੀਆਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ।

ਫਿਲਹਾਲ ਇਹ ਮੰਨਿਆ ਜਾ ਰਿਹਾ ਹੈ ਕਿ ਟਰੱਕ ਦੀ ਟੱਕਰ ਨਾਲ ਜ਼ਖਮੀ ਚਾਰ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ. ਰਸਤੇ ਵਿੱਚ ਟਰੱਕ ਪਲਟ ਗਿਆ ਅਤੇ ਇਸ ਤੋਂ ਬਾਅਦ ਡ੍ਰਾਈਵਰ ਨੂੰ ਗਿਰਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਮੁਲਜ਼ਮ ਐਡਮਿੰਟਨ ਦਾ ਹੀ ਰਹਿਣ ਵਾਲਾ ਇੱਕ 30 ਸਾਲ ਦਾ ਵਿਅਕਤੀ ਹੈ।