ਨਵੀਂ ਦਿੱਲੀ: ਕੈਨੇਡੀ ਦੀਆਂ ਫੈਡਰਲ ਚੋਣਾਂ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਜਸਟਿਨ ਦੀ ਬ੍ਰਾਊਨ ਫੇਸ ਵਾਲੀ ਫੋਟੋ ਨੇ ਕੈਨੇਡਾ ਦੀ ਸਿਆਸਤ ‘ਚ ਹਲਚਲ ਪੈਦਾ ਕਰ ਦਿੱਤੀ ਹੈ। ਇਸ ਤਸਵੀਰ ‘ਚ ਜਸਟਿਨ ਨੇ ਮੇਕਅੱਪ ਕਰ ਆਪਣਾ ਰੰਗ ਬ੍ਰਾਊਨ ਕੀਤਾ ਹੋਇਆ ਹੈ।ਟਰੂਡੋ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰ ਟਰੂਡੋ ਨੇ ਬਲੈਕ ਤੇ ਬ੍ਰਾਊਨ ਕਮਿਊਨਟੀ ਦਾ ਮਜ਼ਾਕ ਬਣਾਇਆ ਹੈ। ਮਾਮਲਾ ਵਧਦਾ ਵੇਖ ਟਰੂਡੋ ਨੇ ਲਿਬਰਲ ਪਾਰਟੀ ਦੇ ਪ੍ਰਚਾਰ ਵਾਲੇ ਜਹਾਜ਼ ‘ਚ ਐਮਰਜੈਂਸੀ ਕਾਨਫਰੰਸ ਬੁਲਾਈ ਤੇ ਮੁਆਫੀ ਮੰਗੀ। ਇਹ ਤਸਵੀਰ ਟਰੂਡੋ ਦੇ ਰਾਜਨੀਤੀ ‘ਚ ਆਉਣ ਤੋਂ ਪਹਿਲਾਂ ਦੀ ਹੈ। ਜਦੋਂ ਉਹ ਵੈਨਕੂਵਰ ‘ਚ ਪ੍ਰਾਈਵੇਟ ਸਕੂਲ ‘ਚ ਅਧਿਆਪਕ ਦੀ ਨੌਕਰੀ ਕਰਦੇ ਸੀ।
ਉਧਰ, ਇਸ ਬਾਰੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਟਿਪੱਣੀ ਕਰਦਿਆਂ ਕਿਹਾ ਕਿ ਕੈਨੇਡਾ ਵਰਗੇ ਦੇਸ਼ ‘ਚ ਕਿਸੇ ਦੇ ਰੰਗ ਨੂੰ ਲੈ ਮਜ਼ਾਕ ਕਰਨ ਦਾ ਅਧਿਾਕਰ ਕਿਸੇ ਕੋਲ ਨਹੀਂ। ਐਂਡਿਊ ਸ਼ਿਅਰ ਨੇ ਇਸ ਫੋਟੋ ਨੂੰ ਲੈ ਜਸਟਿਨ ਟਰੂਡੋ ਦਾ ਵਿਰੋਧ ਕੀਤਾ ਤੇ ਉਨ੍ਹਾਂ ਨੂੰ ਨਸਲਵਾਦੀ ਕਿਹਾ।