ਕੈਨੇਡਾ 'ਚ ਇਕ ਹੋਰ ਪੰਜਾਬੀ ਦਾ ਕਤਲ
ਏਬੀਪੀ ਸਾਂਝਾ | 17 Feb 2018 12:59 PM (IST)
ਵੈਨਕੂਵਰ : ਕੈਨੇਡਾ ਦੇ ਵੈਨਕੂਵਰ 'ਚ ਇਕ ਹੋਰ ਪੰਜਾਬੀ ਨੌਜਵਾਨ ਦਾ ਕਤਲ ਹੋਇਆ ਹੈ।ਇਸ ਨੌਜਵਾਨ ਦਾ ਨਾਂਅ ਕੈਮ ਰਾਏ ਹੈ। ਰਾਏ ਦੀ ਉਮਰ 32 ਸਾਲ ਸੀ। ਇਹ ਰੀਅਲ ਅਸਟੇਟ ਦਾ ਕੰਮ ਕਰਦਾ ਸੀ। ਦਰ ਅਸਲ ਪੁਲਿਸ ਨੂੰ ਕੱਲ ਦੁਪਿਹਰ ਵੈਨਕੂਵਰ ਵੈਸਟ ਸਾਈਡ ਵਿਖੇ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਰਾਏ ਮਿਲਿਆ ਸੀ, ਜਿਸਦੀ ਹਸਪਤਾਲ ਲਿਜਾਣ ਤੋਂ ਬਾਅਦ ਮੌਤ ਹੋ ਗਈ। ਮੌਤ ਦੇ ਕਾਰਨ ਪੰਜਾਬੀ ਭਾਈਚਾਰਾ ਜਿੱਥੇ ਸੋਗਵਾਰ ਹੈ ਓਥੇ ਹੀ ਇੰਸਾਫ ਦੀ ਮੰਗ ਉੱਠ ਰਹੀ ਹੈ। ਰਾਏ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਦੋਸਤ ਵੱਡੇ ਪੱਧਰ 'ਤੇ ਹਸਪਤਾਲ ਪੁੱਜੇ। ਦੋਸਤਾਂ ਮੁਤਾਬਕ ਉਹ ਉਹ ਬੇਹੱਦ ਹਸਮੁੱਖ ਅਤੇ ਚੰਗਾ ਇਨਸਾਨ ਸੀ ਤੇ ਹਮੇਸ਼ਾ ਸਭ ਬਾਰੇ ਚੰਗੀ ਸੋਚ ਹੀ ਰੱਖਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਸਦੀ ਕੋਈ ਨਿਜੀ ਰੰਜਿਸ਼ ਨਹੀਂ ਸੀ। ਪੁਲੀਸ ਦਾ ਕਹਿਣਾ ਹੈ ਕਿ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਪੁਲੀਸ ਦੋਸ਼ੀਆਂ ਤੱਕ ਪੁੱਜ ਜਾਵੇਗੀ। ਪਿਛਲੇ ਸਮੇਂ 'ਚ ਕੈਨੇਡਾ ਤੇ ਅਮਰੀਕਾ 'ਚ ਪੰਜਾਬੀ ਨੌਜਵਾਨਾਂ ਦੇ ਕਾਫੀ ਕਤਲ ਹੋਏ ਹਨ।