Weather in Canada: ਇੱਕ ਪਾਸੇ ਪੰਜਾਬ ਵਿੱਚ ਠੰਢ ਨੇ ਵੱਟ ਕੱਢੇ ਹੋਏ ਹਨ, ਦੂਜੇ ਪਾਸੇ ਕੈਨੇਡਾ ਵਿੱਚ ਮੌਸਮ ਖਰਾਬ ਹੋਣ ਲੱਗਾ ਹੈ। ਹਾਸਲ ਜਾਣਕਾਰੀ ਮੁਤਾਬਕ ਪਿਛਲੇ ਦਿਨਾਂ ਤੋਂ ਕੈਨੇਡਾ ਦੇ ਮੌਸਮ ’ਚ ਆਏ ਵਿਗਾੜ ਨੇ ਸਮੁੱਚੇ ਦੇਸ਼ ਦੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਭਰਵੀਂ ਬਰਫ਼ਬਾਰੀ ਨੇ ਇੱਕ ਤਰ੍ਹਾਂ ਸਮੁੱਚੇ ਸਿਸਟਮ ਨੂੰ ਕਾਂਬਾ ਛੇੜ ਦਿੱਤਾ ਹੈ।

ਸੂਤਰਾਂ ਮੁਤਾਬਕ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਵੈਸਟਜੈੱਟ ਹਵਾਈ ਸੇਵਾ ਕੰਪਨੀ ਨੇ ਘਰੇਲੂ ਉਡਾਣਾਂ ਵੀ ਰੱਦ ਕਰ ਦਿੱਤੀਆਂ ਹਨ। ਕਈ ਮੁੱਖ ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਕਈ ਥਾਈਂ ਸਥਾਨਕ ਰੇਲ ਸੇਵਾ ਪ੍ਰਭਾਵਿਤ ਹੋ ਰਹੀ ਹੈ। ਕਰੀਬ ਚਾਰ ਲੱਖ ਘਰਾਂ ਦੀ ਬਿਜਲੀ ਬੰਦ ਹੈ। ਕਈ ਸਟੋਰਾਂ ’ਚ ਰੋਜ਼ਾਨਾ ਲੋੜ ਵਾਲੀਆਂ ਵਸਤਾਂ ਦੀ ਘਾਟ ਆਉਣ ਲੱਗੀ ਹੈ।


 



ਇਸ ਦੇ ਨਾਲ ਹੀ ਲੋਕਾਂ ਦੇ ਨਿਰਧਾਰਿਤ ਪ੍ਰੋਗਰਾਮ ਵੀ ਰੱਦ ਹੋ ਗਏ ਹਨ। ਹਜ਼ਾਰਾਂ ਵਾਹਨ ਬਰਫ਼ ਵਿਚ ਫਸੇ ਹੋਏ ਹਨ। ਅਮਰੀਕਾ ਵੱਲ ਆਵਾਜਾਈ ਵਾਲੇ ਕੁੱਝ ਲਾਂਘੇ ਬੰਦ ਕਰ ਦਿੱਤੇ ਗਏ ਹਨ। ਕਈ ਥਾਈਂ ਧਰਤੀ ਹੇਠਲੀਆਂ ਜਲ-ਪੂਰਤੀ ਪਾਈਪਾਂ ਵਿਚ ਪਾਣੀ ਜੰਮਣ ਕਾਰਨ ਜਲ ਪੂਰਤੀ ਠੱਪ ਹੋ ਗਈ ਹੈ। ਸਕੂਲ ਬੰਦ ਕਰ ਦਿੱਤੇ ਗਏ ਹਨ। ਹੰਗਾਮੀ ਸੇਵਾਵਾਂ ਦੇ ਅਮਲੇ ਦੀ ਕੰਮ ’ਤੇ ਪਹੁੰਚ ਔਖੀ ਹੋਣ ਕਰ ਕੇ ਲੋੜਵੰਦਾਂ ਦੀ ਉਡੀਕ ਸੂਚੀ ਲੰਮੀ ਹੁੰਦੀ ਜਾ ਰਹੀ ਹੈ। ਕੁਝ ਥਾਵਾਂ ਤੇ ਸੰਚਾਰ ਸੇਵਾਵਾਂ ਬੰਦ ਹੋ ਗਈਆਂ ਹਨ, ਜਿਨ੍ਹਾਂ ਨੂੰ ਠੀਕ ਕਰਨ ’ਚ ਕਾਮੇ ਬੇਵਸ ਹੋ ਗਏ ਹਨ।


ਇਹ ਵੀ ਪੜ੍ਹੋ : ਤੁਨੀਸ਼ਾ ਸ਼ਰਮਾ ਦਾ ਐਕਸ ਬੁਆਏਫ੍ਰੈਂਡ ਸ਼ਿਜਾਨ ਮੁਹੰਮਦ ਖਾਨ ਗ੍ਰਿਫ਼ਤਾਰ , ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼

ਵੈਨਕੂਵਰ ਨੇੜਲੇ ਫ਼ਰੇਜ਼ਰ ਦਰਿਆ ਉਪਰ ਬਣੇ ਐਲੈਕਸ ਤੇ ਪੋਰਟਮੈਨ ਪੁਲਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਨਿਆਗਰਾ ਫਾਲ ਤੇ ਬਫਲੋ ਵਾਲੇ ਦੋਵੇਂ ਅਮਰੀਕਨ ਲਾਂਘੇ ਵੀ ਬੰਦ ਕਰ ਦਿੱਤੇ ਗਏ ਹਨ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।