ਓਟਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਕੈਬਿਨਟ 'ਚ ਬੀਤੇ ਦਿਨੀਂ ਵੱਡਾ ਫੇਰਬਦਲ ਕੀਤਾ ਹੈ। ਕੈਬਿਨਟ 'ਚ 7 ਨਵੇਂ ਚਿਹਰੇ  'ਚ ਸ਼ਾਮਲ ਕੀਤੇ ਗਏ ਹਨ ਅਤੇ ਉੱਥੇ ਹੀ ਦੂਜੇ ਪਾਸੇ ਪੁਰਾਣੀ ਕੈਬਿਨੇਟ ਚੋਂ ਸੱਤ ਮੰਤਰੀਆਂ ਨੂੰ ਲਾਂਭੇ ਕੀਤਾ ਗਿਆ। 


ਬਿੱਲ ਬਲੇਅਰ ਨੂੰ ਰੱਖਿਆ ਮੰਤਰਾਲੇ ਦਾ ਕਾਰਜਭਾਰ ਸੌਂਪਿਆ ਗਿਆ ਅਤੇ ਅਨੀਤਾ ਅਨੰਦ ਨੇ ਟ੍ਰੈਜ਼ਰੀ ਬੋਰਡ ਦੀ ਪ੍ਰੈਜ਼ੀਡੈਂਟ ਵੱਜੋਂ ਸਹੁੰ ਚੁੱਕੀ। ਬਿੱਲ ਬਲੇਅਰ ਕੋਲ ਪਹਿਲਾਂ ਐਮਰਜੈਂਸੀ ਪ੍ਰੀਪੇਅਰਡਨੈਂਸ ਦਾ ਮੰਤਰਾਲਾ ਸੀ। ਬਲੇਅਰ ਟੋਰਾਂਟੋ ਪੁਲਿਸ ਚੀਫ਼ ਵੀ ਰਹਿ ਚੁੱਕੇ ਹਨ। ਇਸ ਫੇਰਬਦਲ ਵਿੱਚ ਪੰਜਾਬੀਆਂ ਨੂੰ ਇਸ ਗੱਲ ਦੀ ਆਸ ਸੀ ਕਿ ਪੰਜਾਬੀਆਂ ਵਿੱਚੋਂ ਮੰਤਰੀ ਲਏ ਜਾਣਗੇ ਪਰ ਅਜਿਹਾ ਨਹੀਂ ਹੋਇਆ। ਨਵੇਂ ਚਿਹਰਿਆਂ ਵਿੱਚ ਕੋਈ ਪੰਜਾਬੀ ਸ਼ਾਮਲ ਨਹੀਂ ਹੈ। 


ਡੋਮਿਨਿਕ ਲੇਬਲੋਂ ਨੇ ਮਿਨਿਸਟਰ ਔਫ਼ ਪਬਲਿਕ ਸੇਫਟੀ ਵੱਜੋਂ ਸਹੁੰ ਚੁੱਕੀ। ਇਹ ਮੰਤਰਾਲਾ ਕੈਨੇਡਾ ਦੀ ਖੁਫੀਆ ਏਜੰਸੀ CSIS ਅਤੇ ਆਰਸੀਐਮਪੀ ਦੀ ਨਿਗਰਾਨੀ ਲਈ ਵੀ ਜ਼ਿੰਮੇਵਾਰ ਹੈ। ਨਾਲ ਹੀ ਲੇਬਲੋਂ ਇੰਟਰ- ਗਵਰਨਮੈਂਟਲ ਅਫੇਅਰਜ਼ ਮਿਨਿਸਟਰ ਵੱਜੋਂ ਵੀ ਬਰਕਰਾਰ ਰਹਿਣਗੇ। ਮਾਰਕੋ ਮੈਂਡੀਚੀਨੋ ਜੋਕਿ ਪਿਛਲੀ ਕੈਬਿਨੇਟ 'ਚ ਪਬਲਿਕ ਸੇਫਟੀ ਮਿਨਿਸਟਰ ਸਨ, ਨੂੰ ਕੈਬਿਨੇਟ ਚੋਂ ਲਾਂਭੇ ਕਰ ਦਿੱਤਾ ਗਿਆ ਹੈ। 



 ਗੰਨ ਕੰਟਰੋਲ ਸਬੰਧੀ ਬਿਲ-21 ਦੇ ਪ੍ਰਬੰਧਨ, ਕੈਨੇਡੀਅਨ ਮਾਮਲਿਆਂ ਵਿੱਚ ਚੀਨੀ ਦਖ਼ਲਅੰਦਾਜ਼ੀ ਸਬੰਧੀ ਸੰਚਾਰ ਸਮੱਸਿਆਵਾਂ ਅਤੇ ਮੁਜਰਿਮ ਪੌਲ ਬਰਨਾਰਡੋ ਨੂੰ ਉੱਚ-ਸੁਰੱਖਿਆ ਵਾਲੀ ਜੇਲ੍ਹ ਚੋਂ ਘੱਟ ਸੁਰੱਖਿਆ ਦੀ ਜੇਲ੍ਹ ਵਿੱਚ ਟ੍ਰਾਂਸਫ਼ਰ ਕਰਨ ਵਰਗੀਆਂ ਚੀਜ਼ਾਂ ਨੂੰ ਲੈ ਕੇ ਮੈਂਡੀਚੀਨੋ ਕਾਫ਼ੀ ਦਬਾਅ 'ਚ ਸਨ। 


 






ਇਹਨਾਂ ਸੱਤ ਨਵੇਂ ਐਮਪੀਜ਼ ਨੂੰ ਕੈਬਿਨੇਟ ਵਿੱਚ ਮਿਲੀ ਥਾਂ :


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel:
https://t.me/abpsanjhaofficial



ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ