ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ Covid-19 ਵਾਇਰਸ ਨਾਲ ਪੂਰੀ ਦੁਨੀਆਂ ਵਿੱਚ 6,902,973 ਲੋਕਾਂ ਦੀ ਮੌਤ ਹੋ ਗਈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਕੋਰੋਨਾ ਵਾਇਰਸ ਨਾਲ 531,915 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਵਾਇਰਸ ਦਾ ਡਰ ਹਾਲੇ ਤੱਕ ਦੁਨੀਆਂ ਵਿਚੋਂ ਖ਼ਤਮ ਨਹੀਂ ਹੋਇਆ ਕਿ ਇੱਕ ਹੋਰ ਖਤਰਨਾਕ ਵਾਇਰਸ ਨੇ ਜਨਮ ਲੈ ਲਿਆ ਹੈ। ਇਸ ਵਾਇਰਸ ਦਾ ਨਾਮ MERS-CoV ਹੈ। MERS-CoV ਯਾਨੀ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ ਕੋਰੋਨਾਵਾਇਰਸ। 


MERS-CoV ਵਾਇਰਸ 27 ਦੇਸ਼ਾਂ ਵਿੱਚ ਫੈਲ ਚੁੱਕਿਆ ਹੈ ਅਤੇ ਇਸ ਦੀ ਲਾਗ ਲਗਾਤਾਰ ਵੱਧਦੀ ਜਾ ਰਹੀ ਹੈ। ਦਰਅਸਲ, ਪਿਛਲੇ ਮਹੀਨੇ ਅਬੂ ਧਾਬੀ ਵਿੱਚ ਇੱਕ 20 ਸਾਲਾ ਵਿਅਕਤੀ ਨੂੰ ਇਨਫੈਕਸ਼ਨ ਹੋਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ ਕੋਰੋਨਾ ਵਾਇਰਸ (MERS-CoV) ਤੋਂ ਪੀੜਤ ਸੀ। ਜਾਣੋ ਇਹ ਵਾਇਰਸ ਕਿਵੇਂ ਫੈਲਦਾ ਹੈ ਅਤੇ ਇਸਦੇ ਲੱਛਣ ਕੀ ਹਨ। ਇਸ ਦੇ ਇਲਾਜ ਕੀ ਹਨ।


MERS-CoV ਕੀ ਹੈ?


WHO ਦੇ ਅਨੁਸਾਰ, ਇਸਨੂੰ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ ਕੋਰੋਨਾਵਾਇਰਸ (MERS-CoV) ਕਿਹਾ ਜਾਂਦਾ ਹੈ। ਇਹ ਸਭ ਤੋਂ ਪਹਿਲਾਂ 2012 ਵਿੱਚ ਸਾਊਦੀ ਅਰਬ ਵਿੱਚ ਪਾਇਆ ਗਿਆ ਸੀ। ਹੁਣ ਤੱਕ, ਇਹ 27 ਤੋਂ ਵੱਧ ਦੇਸ਼ਾਂ ਵਿੱਚ ਪਾਇਆ ਗਿਆ ਹੈ। ਇਨ੍ਹਾਂ ਵਿੱਚ ਮੱਧ ਪੂਰਬ ਦੇ ਦੇਸ਼, ਫਰਾਂਸ, ਜਰਮਨੀ, ਇਟਲੀ, ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ ਸ਼ਾਮਲ ਹਨ। WHO ਦੇ ਅਨੁਸਾਰ, ਕੁੱਲ 2,605 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 936 ਦੀ ਮੌਤ ਹੋ ਗਈ ਹੈ।


 


MERS-CoV ਵਾਇਰਸ ਕਿਵੇਂ ਫੈਲਦਾ ਹੈ?


ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਜ਼ੂਟੋਨਿਕ ਵਾਇਰਸ ਹੈ ਜੋ ਜਾਨਵਰਾਂ ਅਤੇ ਲੋਕਾਂ ਵਿਚਕਾਰ ਫੈਲਦਾ ਹੈ। WHO ਦੇ ਅਨੁਸਾਰ, ਸਾਊਦੀ ਅਰਬ ਵਿੱਚ ਲੋਕ ਜ਼ਿਆਦਾਤਰ ਸੰਕਰਮਿਤ ਡਰੋਮੇਡਰੀ ਊਠਾਂ ਦੇ ਨਾਲ ਅਸੁਰੱਖਿਅਤ ਸੰਪਰਕ ਦੁਆਰਾ ਸੰਕਰਮਿਤ ਹੋਏ ਹਨ।


MERS-CoV ਵਾਇਰਸ ਦੇ ਲੱਛਣ
- ਬੁਖ਼ਾਰ
- ਖੰਘ
- ਸਾਹ ਦੀ ਕਮੀ ਵੀ ਸ਼ਾਮਲ ਹੈ
- ਕਈ ਮਾਮਲਿਆਂ ਵਿੱਚ ਨਿਮੋਨੀਆ ਵੀ ਹੁੰਦਾ ਹੈ।


MERS-CoV ਵਾਇਰਸ ਦਾ ਇਲਾਜ



ਅਜੇ ਤੱਕ ਇਸ ਵਾਇਰਸ ਨੂੰ ਖਤਮ ਕਰਨ ਦਾ ਕੋਈ ਪੱਕਾ ਇਲਾਜ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਇਰਸ ਦੇ ਟੀਕਿਆਂ 'ਤੇ ਕੰਮ ਚੱਲ ਰਿਹਾ ਹੈ।



ਹੁਣ ਵਿਸ਼ਵ ਸਿਹਤ ਸੰਗਠਨ WHO ਨੇ ਦੁਬਈ ਦੇ ਉਸ ਪੀੜਤ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਦੀ ਜਾਂਚ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੁੱਲ 108 ਲੋਕ ਉਸ ਵਿਅਕਤੀ ਦੇ ਸੰਪਰਕ ਵਿੱਚ ਆਏ ਸਨ। ਇਨ੍ਹਾਂ ਸਾਰਿਆਂ ਨੂੰ 14 ਦਿਨਾਂ ਤੱਕ ਨਿਗਰਾਨੀ ਹੇਠ ਰੱਖਿਆ ਗਿਆ ਅਤੇ ਜਾਂਚ ਕੀਤੀ ਗਈ। ਮੰਨਿਆ ਜਾਂਦਾ ਹੈ ਕਿ ਇਹ ਵਾਇਰਸ ਮੁੱਖ ਤੌਰ 'ਤੇ ਊਠ ਵਰਗੇ ਜਾਨਵਰਾਂ ਦੁਆਰਾ ਫੈਲਦਾ ਹੈ। ਹਾਲਾਂਕਿ, ਪੀੜਤ ਦੇ ਊਠਾਂ ਦੇ ਸੰਪਰਕ ਵਿੱਚ ਆਉਣ ਦਾ ਕੋਈ ਸੰਕੇਤ ਨਹੀਂ ਹੈ।