ਚੰਡੀਗੜ੍ਹ: ਚੀਨ ਨੇ ਏਸ਼ੀਆ ਦੇ ਆਸ-ਪਾਸ ਸਥਿਤ ਅਮਰੀਕੀ ਸੈਨਿਕ ਠਿਕਾਣਿਆਂ ਨੂੰ ਨਸ਼ਟ ਕਰਨ ਦੀ ਸਮਰਥਾ ਹਾਸਲ ਕਰ ਲਈ ਹੈ। ਜਾਣਕਾਰੀ ਅਨੁਸਾਰ ਚੀਨ ਆਪਣੀ ਪੀਪਲਜ਼ ਲਿਬਰੇਸ਼ਨ ਆਰਮੀ ਰਾਕੇਟ ਫੋਰਸ ਡਿਪੂ ਵਿੱਚ ਮੌਜੂਦ ਰਵਾਇਤੀ ਮਿਜ਼ਾਈਲਾਂ ਜ਼ਰੀਏ ਅਜਿਹਾ ਕਰ ਸਕਦਾ ਹੈ। ਦੱਸ ਦੇਈਏ ਏਸ਼ੀਆ ਵਿੱਚ ਅਮਰੀਕੀ ਦੇ ਇਹ ਸੈਨਿਕ ਅੱਡੇ ਗੁਆਮ, ਜਾਪਾਨ, ਸਿੰਗਾਪੁਰ ਤੇ ਦੱਖਣੀ ਕੋਰੀਆ ਵਿੱਚ ਸਥਿਤ ਹਨ।


ਦੱਸਿਆ ਜਾ ਰਿਹਾ ਹੈ ਕਿ ਚੀਨ ਅਜਿਹੀ ਰਣਨੀਤੀ 'ਤੇ ਕੰਮ ਕਰ ਰਿਹਾ ਹੈ ਜਿਸ ਨਾਲ ਉਹ ਤਾਇਵਾਨ ਨੂੰ ਲੈ ਸਕੇ। ਇਸ ਦੇ ਲਈ ਉਹ ਤਾਕਤ ਵਰਤਣ ਲਈ ਵੀ ਤਿਆਰ ਹੈ। ਇੰਨਾ ਹੀ ਨਹੀਂ, ਚੀਨੀ ਆਰਮੀ ਪੀਐਲਏ ਵੀ ਇਸ ਪ੍ਰਕਿਰਿਆ ਵਿੱਚ ਕਿਸੇ ਵੀ ਅਮਰੀਕੀ ਸੈਨਿਕ ਦਖਲਅੰਦਾਜ਼ੀ ਨੂੰ ਰੋਕਣਾ ਚਾਹੁੰਦੀ ਹੈ।


ਯੂਨੀਵਰਸਿਟੀ ਆਫ ਸਿਡਨੀ ਸਿਡਨੀ ਦੇ ਯੂਨਾਈਟਿਡ ਸਟੇਟ ਸਟੱਡੀ ਸੈਂਟਰ ਨੇ ਇਸ ਹਫ਼ਤੇ 102 ਸਫ਼ਿਆਂ ਦੀ ਇੱਕ ਰਿਪੋਰਟ ਜਾਰੀ ਕੀਤੀ, ਜਿਸਦਾ ਸਿਰਲੇਖ ਹੈ 'ਏਵਰੇਟਿੰਗ ਕ੍ਰਾਈਸਿਸ: ਅਮੈਰੀਕਨ ਰਣਨੀਤੀ, ਸੈਨਿਕ ਖਰਚੇ ਤੇ ਇੰਡੋ-ਪੈਸਿਫਿਕ ਵਿੱਚ ਸਮੂਹਿਕ ਰੱਖਿਆ' ਹੈ।


ਇਸ ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਹਥਿਆਰਬੰਦ ਬੈਲਿਸਟਿਕ ਤੇ ਕਰੂਜ਼ ਮਿਜ਼ਾਈਲਾਂ ਵਿੱਚ ਭਾਰੀ ਨਿਵੇਸ਼ ਚੀਨ ਦੇ ਵਿਰੋਧੀ ਦਖਲਅੰਦਾਜ਼ੀ ਯਤਨਾਂ ਦਾ ਕੇਂਦਰ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ, 'ਪਿਛਲੇ 15 ਸਾਲਾਂ ਦੌਰਾਨ, ਪੀਐਲਏ ਨੇ ਇੱਕ ਬੈਲਿਸਟਿਕ ਮਿਜ਼ਾਈਲ ਵਿਕਾਸ ਪ੍ਰੋਗਰਾਮ ਦੇ ਰੂਪ ਵਿੱਚ ਆਪਣੀਆਂ ਮਿਜ਼ਾਈਲਾਂ ਤੇ ਲਾਂਚਰਾਂ ਦੀ ਸੂਚੀ ਨੂੰ ਯੋਜਨਾਬੱਧ ਢੰਗ ਨਾਲ ਵਧਾਇਆ ਤੇ ਵਿਸਥਾਰ ਕੀਤਾ ਹੈ।'