ਨਵੀਂ ਦਿੱਲੀ: ਕੁਆਡ ਬੈਠਕ ਤੋਂ ਪਹਿਲਾਂ ਚੀਨ ਨੇ ਆਪਣੀ ਇੱਕ ਹੋਰ ਚਾਲ ਚੱਲ ਦਿੱਤੀ ਹੈ। ਚੀਨੀ ਸੰਸਦ ਨੇ ਬ੍ਰਾਮਪੁੱਤਰ ਨਦੀ 'ਤੇ ਬੰਨ੍ਹ ਬਣਾਉਣ ਦੀ ਯੋਜਨਾ ਨੂੰ ਮਨਜੂਰੀ ਦਿੱਤੀ ਹੈ ਜਿਸ ਨੂੰ ਲੈ ਕੇ ਭਾਰਤ ਨੇ ਚਿੰਤਾ ਜਤਾਈ ਹੈ। ਚੀਨ ਨੇ ਅਰੁਣਾਂਚਲ ਪ੍ਰਦੇਸ਼ ਦੇ ਨਾਲ ਲੱਗਦੇ ਤਿੱਬਤ ਦੇ ਇਲਾਕੇ 'ਚ ਬ੍ਰਮਪੁੱਤਰ ਨਦੀ 'ਤੇ ਹਾਈਡ੍ਰੋਪਾਵਰ ਪ੍ਰੋਜੈਕਟ ਬਣਾਉਣ ਦੀ ਤਿਆਰੀ ਕਰ ਲਈ ਹੈ। ਬ੍ਰਾਮਪੁੱਤਰ ਨਦੀ 'ਤੇ ਬੰਨ੍ਹ ਬਣਾਉਣ ਦਾ ਚੀਨ ਦਾ ਫੈਸਲਾ ਭਾਰਤ-ਚੀਨ ਦੇ ਰਿਸ਼ਤਿਆਂ 'ਚ ਤਣਾਅ ਦੀ ਨਵੀਂ ਵਜ੍ਹਾ ਬਣ ਸਕਦਾ ਹੈ।


ਨਦੀ 'ਤੇ ਪੂਰੀ ਤਰ੍ਹਾਂ ਹੋਵੇਗਾ ਚੀਨ ਦਾ ਕੰਟਰੋਲ


ਬ੍ਰਾਮਪੁੱਤਰ ਨਦੀ ਨੂੰ ਚੀਨ 'ਚ ਯਾਰਲੰਗ ਜੈਂਗਬੋ ਨਦੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਨਦੀ ਐਲਏਸੀ ਦੇ ਕਰੀਬ ਤਿੱਬਤ ਦੇ ਇਲਾਕਿਆਂ 'ਚ ਵਹਿੰਦੀ ਹੈ। ਅਰੁਣਾਂਚਲ ਪ੍ਰਦੇਸ਼ 'ਚ ਇਸ ਨਦੀ ਨੂੰ ਸਿਆਂਗ 'ਤੇ ਅਸਮ 'ਚ ਬ੍ਰਾਮਪੁੱਤਰ ਨਦੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹਾਈਡ੍ਰੋਪਾਵਰ ਪ੍ਰੋਜੈਕਟ ਦੇ ਨਾਂ 'ਤੇ ਚੀਨ ਇਸ ਨਦੀ 'ਤੇ ਜੋ ਬੰਨ੍ਹ ਬਣਾਏਗਾ ਉਸ ਨਾਲ ਨਦੀ 'ਤੇ ਪੂਰੀ ਤਰ੍ਹਾਂ ਚੀਨ ਦਾ ਕੰਟਰੋਲ ਹੋ ਜਾਵੇਗਾ। ਚੀਨ ਦੀ ਯੋਜਨਾ ਦੇ ਮੁਤਾਬਕ ਇਹ ਦੁਨੀਆਂ ਦੇ ਸਭ ਤੋਂ ਵੱਡੇ ਬੰਨ੍ਹਾਂ 'ਚੋਂ ਇਕ ਹੋਵੇਗਾ।


ਬੰਨ੍ਹ ਨਾਲ ਭਾਰਤ ਦੀ ਅਰਥ ਵਿਵਸਥਾ 'ਤੇ ਪਵੇਗਾ ਅਸਰ


ਬ੍ਰਾਮਪੁੱਤਰ ਨਦੀ ਦੇ ਪਾਣੀ 'ਤੇ ਚੀਨ ਦੇ ਕੰਟਰੋਲ ਨਾਲ ਬੰਗਲਾਦੇਸ਼ ਵੀ ਪ੍ਰਭਾਵਿਤ ਹੋਵੇਗਾ ਕਿਉਂਕਿ ਇਹ ਨਦੀ ਬੰਗਲਾਦੇਸ਼ 'ਚ ਵੀ ਵਹਿੰਦੀ ਹੈ। ਚੀਨ ਕਦੇ ਵੀ ਭਾਰਤ ਜਾਂ ਗਵਾਂਢੀ ਦੇਸ਼ਾਂ 'ਚ ਹੜ੍ਹ ਜਾਂ ਪਾਣੀ ਦੀ ਕਿੱਲਤ ਜਿਹੀ ਸਮੱਸਿਆ ਖੜ੍ਹੀ ਕਰ ਸਕਦਾ ਹੈ। ਬ੍ਰਾਮਪੁੱਤਰ ਨਦੀ ਦੇ ਪਾਣੀ 'ਤੇ ਚੀਨ ਦਾ ਕੰਟਰੋਲ ਹੋਣ ਨਾਲ ਭਾਰਤ ਦੀ ਅਰਥਵਿਵਸਥਾ 'ਤੇ ਵੀ ਅਸਰ ਪਵੇਗਾ।