ਚੀਨ ਨੇ ਨੱਕ ਦੇ ਸਪਰੇਅ ਰਾਹੀਂ ਦਿੱਤੇ ਜਾਣ ਵਾਲੇ ਕੋਵਿਡ ਟੀਕੇ ਦੇ ਟੈਸਟਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਮੰਨਿਆ ਜਾਂਦਾ ਹੈ ਕਿ ਮਨੁੱਖੀ ਅਜ਼ਮਾਇਸ਼ਾਂ ਦਾ ਪਹਿਲਾ ਪੜਾਅ ਨਵੰਬਰ ਵਿੱਚ ਸ਼ੁਰੂ ਹੋ ਸਕਦਾ ਹੈ। ਇਸ ਦੇ ਲਈ 100 ਵਲੰਟੀਅਰ ਨਿਯੁਕਤ ਕਰਨ ਦੀ ਪ੍ਰਕਿਰਿਆ ਤੇਜ਼ ਕੀਤੀ ਗਈ ਹੈ।

ਗਲੋਬਲ ਟਾਈਮਜ਼ ਮੁਤਾਬਕ, ਇਹ ਵੈਕਸੀਨ ਆਪਣੀ ਕਿਸਮ ਦੀ ਪਹਿਲੀ ਵੈਕਸੀਨ ਹੈ। ਨੱਕ ਦੀ ਸਪਰੇਅ ਰਾਹੀਂ ਲਈ ਜਾਣ ਵਾਲੀ ਵੈਕਸੀਨ ਇਨਫਲੂਐਨਜ਼ਾ ਅਤੇ ਨਵੇਂ ਕੋਰੋਨਾ ਤੋਂ ਦੋਹਰੀ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ। ਬੀਜਿੰਗ ਦੇ ਇੱਕ ਇਮਯੂਨੋਲੋਜਿਸਟ ਨੇ ਅਖਬਾਰ ਨੂੰ ਦੱਸਿਆ ਕਿ ਨੱਕ ਦੀ ਸਪਰੇਅ ਰਾਹੀਂ ਦਿੱਤੀ ਗਈ ਵੈਕਸੀਨ ਆਮ ਟੀਕੇ ਨਾਲੋਂ ਜ਼ਿਆਦਾ ਸੌਖਾ ਹੈ। ਇਸਦਾ ਵਿਸ਼ਾਲ ਉਤਪਾਦਨ ਅਤੇ ਵੰਡ ਵੀ ਸੁਵਿਧਾਜਨਕ ਹੋਵੇਗਾ।

ਨੱਕ ਦੀ ਸਪਰੇਅ ਰਾਹੀਂ ਦਿੱਤੀ ਜਾਣ ਵਾਲੀ ਕੋਵਿਡ ਵੈਕਸੀਨ 'ਚ ਲਾਈਵ, ਐਂਟੇਨਯੂਏਟੇਡ ਫਲੁਵੈਕਸੀਨ ਦਾ ਇਸਤੋਮਾਲ ਕੀਤਾ ਗਿਆ ਹੈ। ਇਸ ਨੂੰ LAIV ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਚੀਨ 'ਚ ਚਾਰ ਹੋਰ ਤਕਨੀਕੀ ਤਰੀਕਿਆਂ ਨਾਲ ਕੋਰੋਨਾਵਾਇਰਸ ਵੈਕਸੀਨ ਦਾ ਵਿਕਾਸ ਕੀਤਾ ਜਾ ਰਿਹਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਬਾਜ਼ਾਰ ਵਿੱਚ ਸਭ ਤੋਂ ਪਹਿਲਾਂ ਉਪਲਬਧ ਪਸੀਵ ਵੈਕਸੀਨ ਹੋਵੇਗੀ। ਇਮਿਊਨ ਵਿਗਿਆਨੀ ਨੇ ਦੱਸਿਆ ਕਿ ਨਵੀਂ ਵੈਕਸੀਨ ਸ਼ਾਇਦ ਮਾੜੇ ਪ੍ਰਭਾਵਾਂ ਦਾ ਕਾਰਨ ਨਹੀਂ ਬਣ ਸਕਦੀ। ਪਰ ਇਸ ਦੇ ਸਾਹ ਪ੍ਰਣਾਲੀ 'ਤੇ ਮਾੜੇ ਪ੍ਰਭਾਵ ਹੋ ਸਕਦੇ ਹਨ।

ਟੀਕੇ ਦਾ ਵਿਕਾਸ ਹਾਂਗ ਕਾਂਗ ਅਤੇ ਚੀਨ ਵਿਚਾਲੇ ਸਾਂਝੇ ਮਿਸ਼ਨ ਦਾ ਇੱਕ ਹਿੱਸਾ ਹੈ। ਹਾਂਗ ਕਾਂਗ ਯੂਨੀਵਰਸਿਟੀ ਤੋਂ ਇਲਾਵਾ ਜਿਆਂਗਮਿਨ ਯੂਨੀਵਰਸਿਟੀ ਦੇ ਖੋਜਕਰਤਾ ਟੀਕੇ ਦੇ ਵਿਕਾਸ ਵਿੱਚ ਸ਼ਾਮਲ ਹਨ। ਦੱਸ ਦੇਈਏ ਕਿ ਚੀਨ ਨੇ ਤਿੰਨ ਕੋਵਿਡ-19 ਟੀਕਿਆਂ ਦੇ ਮਨੁੱਖੀ ਅਜ਼ਮਾਇਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੁਝ ਚੋਣਵੀਆਂ ਘਰੇਲੂ ਕੰਪਨੀਆਂ ਵਲੋਂ ਵਿਕਸਤ ਕੀਤੇ ਕੋਵਿਡ -19 ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904