ਬੀਜਿੰਗ: ਚੀਨ ਨੇ ਅਮਰੀਕਾ ਨਾਲ ਅਗਲੇ ਹਫਤੇ ਹੋਣ ਵਾਲੀ ਵਪਾਰ ਵਾਰਤਾ ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਚੀਨ ਨੇ ਆਪਣੇ ਉੱਪ ਪ੍ਰਧਾਨ ਮੰਤਰੀ ਲਿਊ ਹੀ ਨੂੰ ਵਾਰਤਾ ਲਈ ਨਾ ਭੇਜਣ ਦਾ ਫੈਸਲਾ ਲਿਆ ਹੈ।


ਵਾਲ ਸਟਰੀਟ ਅਖ਼ਬਾਰ ਦੇ ਹਵਾਲੇ ਮੁਤਾਬਕ ਚੀਨ ਲਿਊ ਦੀ ਯੋਜਨਾਬੱਧ ਯਾਤਰਾ ਤੋਂ ਪਹਿਲਾਂ ਅਮਰੀਕਾ ਟਚ ਮੱਧਪੱਧਰੀ ਪ੍ਰਤੀਨਿਧੀਮੰਡਲ ਵੀ ਨਹੀਂ ਭੇਜ ਰਿਹਾ। ਅਜੇ ਤੱਕ ਚੀਨ ਸਰਕਾਰ ਨੇ ਇਸ ਸਬੰਧੀ ਕੋਈ ਐਲਾਨ ਨਹੀਂ ਕੀਤਾ।


ਅਮਰੀਕਾ ਤੇ ਚੀਨ ਦਰਮਿਆਨ ਚੱਲ ਰਿਹਾ ਵਪਾਰਕ ਯੁੱਧ:


ਚੀਨ ਤੇ ਅਮਰੀਕਾ ਦਰਮਿਆਨ ਵਪਾਰਕ ਯੁੱਧ ਚੱਲ ਰਿਹਾ ਹੈ ਤੇ ਦੋਵੇਂ ਧਿਰਾਂ ਇਕ ਦੂਜੇ ਦੇ ਅਰਬਾਂ ਡਾਲਰਾਂ ਦੇ ਉਤਪਾਦਾਂ 'ਤੇ ਆਯਾਤ ਕਰ ਲਾ ਰਹੀਆਂ ਹਨ। ਇਸ ਹਫਤੇ ਦੀ ਸ਼ੁਰੂਆਤ 'ਚ ਅਮਰੀਕਾ ਨੇ ਚੀਨ ਦੇ 200 ਅਰਬ ਡਾਲਰ ਦੇ ਉਤਪਾਦਾਂ 'ਤੇ 10 ਫੀਸਦੀ ਵਾਧੂ ਆਯਾਤ ਕਰ ਲਾਇਆ ਤੇ ਨਾਲ ਹੀ ਚੀਨ ਦੇ 267 ਅਰਬ ਡਾਲਰ ਦੇ ਸਮਾਨ 'ਤੇ ਵੀ ਆਯਾਤ ਕਰ ਲਾਉਣ ਦੀ ਚੇਤਾਵਨੀ ਦਿੱਤੀ।


ਅਮਰੀਕਾ ਦੇ ਇਸ ਰੁੱਖ 'ਤੇ ਪ੍ਰਤੀਕਿਰਿਆ 'ਚ ਬੀਜਿੰਗ ਨੇ ਅਮਰੀਕਾ ਦੇ 60 ਅਰਬ ਡਾਲਰ ਦੇ ਸਮਾਨ 'ਤੇ ਆਯਾਤ ਕਰ ਲਾ ਦਿੱਤਾ। ਇਸ ਤੋਂ ਪਹਿਲਾਂ ਵੀ ਦੋਵੇਂ ਦੇਸ਼ ਇਕ-ਦੂਜੇ ਦੇ 50 ਅਰਬ ਡਾਲਰ ਦੇ ਉਤਪਾਦਾਂ 'ਤੇ ਵਾਧੂ ਕਰ ਲਾ ਚੁੱਕੇ ਹਨ।